ਪਟਿਆਲਾ (ਬਲਜਿੰਦਰ, ਵਿਕਰਮਜੀਤ)—ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੇ ਸਵੇਰੇ ਹੀ ਪਸਿਆਣਾ ਪੁਲ ਰੋਕ ਕੇ ਪਟਿਆਲਾ ਸੰਗਰੂਰ ਰੋਡ ਜਾਮ ਕਰ ਦਿੱਤਾ। ਪੁਲਸ ਨੇ ਸੰਗਰੂਰ ਜਾਣ ਵਾਲਿਆਂ ਲਈ ਬਾਈਪਾਸ ਦੇ ਜ਼ਰੀਏ ਬਦਲਵੇਂ ਪ੍ਰਬੰਧ ਕੀਤੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੇ, ਜਦੋਂ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ।
ਦੂਜੇ ਪਾਸੇ ਹਲਕਾ ਸਨੌਰ ਦੇ ਨੌਜਵਾਨ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਬੀਤੇ ਕੱਲ੍ਹ ਤੋਂ ਹੀ ਅਧਿਆਪਕਾਂ ਦੇ ਹੱਕ 'ਚ ਨਿੱਤਰੇ ਹੋਏ ਹਨ। ਹੁਣ ਜ਼ਖਮੀ ਅਧਿਆਪਕਾਂ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹਾਲ ਜਾਨਣ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਲਾਠੀਚਾਰਜ ਤੋਂ ਬਾਅਦ ਭਾਖੜਾ ਨਹਿਰ ’ਤੇ ਖੁਦਕੁਸ਼ੀ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕ
ਜਲੰਧਰ : ਡੀ.ਸੀ. ਦਫ਼ਤਰ ਅੱਗੇ ਅੱਜ ਫੂਕਿਆ ਜਾਵੇਗਾ ਵਿੱਤ ਮੰਤਰੀ ਦਾ ਪੁਤਲਾ
NEXT STORY