ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਛੁੱਟੀਆਂ ਕਾਰਨ ਸੂਬੇ ਦੇ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕਰਨ ਦੀ ਤਰੀਕ 'ਚ ਐਤਵਾਰ ਨੂੰ ਤਬਦੀਲੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਆਨਲਾਈਨ ਬਦਲੀਆਂ ਕਰਨ ਦੀ ਤਰੀਕ 'ਚ 2 ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਵਲੋਂ 7-7-2019 ਤੋਂ 14-7-2019 ਵਿਚਕਾਰ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ 13 ਜੁਲਾਈ (ਸ਼ਨੀਵਾਰ) ਅਤੇ 14 ਜੁਲਾਈ (ਐਤਵਾਰ) ਦੀਆਂ ਛੁੱਟੀਆਂ ਕਾਰਨ ਬਦਲੀਆਂ ਦੇ ਰਿਕਾਰਡ ਨੂੰ ਦਰਜ ਕਰਨ 'ਚ ਆ ਰਹੀ ਮੁਸ਼ਕਲ ਕਾਰਨ 2 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ ਹੁਣ 16 ਜੁਲਾਈ ਤੱਕ ਹੋਵੇਗਾ।
ਸਿੱਧੂ ਵੀ ਹੋਇਆ ਤਾਨਾਸ਼ਾਹੀ ਰਵੱਈਏ ਵਾਲੀ ਲੀਡਰਸ਼ਿਪ ਦਾ ਸ਼ਿਕਾਰ : ਸੇਖਵਾਂ
NEXT STORY