ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ 'ਚ ਠੇਕੇ 'ਤੇ ਰੱਖੇ 8700 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਨੂੰ ਤਨਖ਼ਾਹ ਉੱਕਾ-ਪੁੱਕਾ ਦਿੱਤੀ ਜਾਵੇਗੀ। ਵਿੱਤ ਵਿਭਾਗ ਵੱਲੋਂ ਇਨ੍ਹਾਂ ਤਨਖ਼ਾਹਾਂ ਨੂੰ ਨਿਰਧਾਰਿਤ ਕਰਕੇ ਸਿੱਖਿਆ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਤ ਦੀ ਪੈ ਰਹੀ ਗਰਮੀ ਦੌਰਾਨ ਵੱਡੀ Update, ਇਨ੍ਹਾਂ ਤਾਰੀਖ਼ਾਂ ਲਈ Yellow Alert ਜਾਰੀ
ਇਨ੍ਹਾਂ 'ਚ ਸਿੱਖਿਆ ਪ੍ਰੋਵਾਈਡਰਾਂ ਦੀ ਤਨਖ਼ਾਹ 9500 ਤੋਂ ਵਧਾ ਕੇ 20,500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਈ. ਟੀ. ਟੀ. ਅਤੇ ਐੱਨ. ਟੀ. ਟੀ. ਅਧਿਆਪਕਾਂ ਨੂੰ 22 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ, ਜਦੋਂ ਕਿ ਇਹ ਪਹਿਲਾਂ 10,250 ਰੁਪਏ ਮਿਲਦੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦੋਪਹੀਆ ਵਾਹਨ ਖ਼ਰੀਦਣ ਵਾਲਿਆਂ ਲਈ ਬੁਰੀ ਖ਼ਬਰ, ਪੜ੍ਹੋ ਪੂਰਾ ਮਾਮਲਾ
ਇਸੇ ਤਰ੍ਹਾਂ ਆਈ. ਈ. ਵਾਲੰਟੀਅਰਾਂ ਦੀ ਤਨਖ਼ਾਹ 5500 ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਰੀਦਕੋਟ ਦੀ ਹਰਪ੍ਰੀਤ ਕੌਰ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ-ਪਿਓ ਨੂੰ ਮਿਲ ਰਹੀਆਂ ਵਧਾਈਆਂ
NEXT STORY