ਸ਼ੇਰਪੁਰ (ਅਨੀਸ਼): ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸਦੇ ਮੱਦੇਨਜ਼ਰ ਵਿਦੇਸ਼ ਜਾ ਕੇ ਆਏ ਵਿਅਕਤੀਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਸਬ-ਤਹਿਸੀਲ ਸ਼ੇਰਪੁਰ ਵਿਖੇ ਅਸ਼ਟਾਮ ਫਰੋਸ ਦਾ ਕੰਮ ਕਰਦੇ ਅਤੇ ਤਹਿਸੀਲ ਯੂਨੀਅਨ ਦੇ ਪ੍ਰਧਾਨ ਰੁਲਦੂ ਰਾਮ ਗੋਇਲ ਬੀਤੇ ਦਿਨੀਂ ਆਸਟ੍ਰੇਲੀਆਂ ਤੋਂ ਪਰਤੇ ਸਨ ਅਤੇ ਦੂਜੇ ਦਿਨ ਤਹਿਸੀਲ ਵਿਚ ਕੰਮ 'ਤੇ ਪਹੁੰਚ ਗਏ, ਜਿਸਦਾ ਪਤਾ ਜਦੋਂ ਸਿਹਤ ਵਿਭਾਗ ਸ਼ੇਰਪੁਰ ਦੀ ਟੀਮ ਨੂੰ ਲੱਗਿਆ ਤਾਂ ਉਨ੍ਹਾਂ ਤਰੁੰਤ ਸਬ-ਤਹਿਸੀਲ ਸ਼ੇਰਪੁਰ ਵਿਖੇ ਪਹੁੰਚ ਕੇ ਰੁਲਦੂ ਰਾਮ ਗੋਇਲ ਨੂੰ ਹਦਾਇਤ ਜਾਰੀ ਕੀਤੀ ਗਈ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਹ 14 ਦਿਨ ਲਈ ਘਰ ਵਿਚ ਹੀ ਨਜ਼ਰਬੰਦ ਰਹਿਣਗੇ ਅਤੇ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਣਗੇ।
ਇਹ ਵੀ ਪੜ੍ਹੋ: ਮੋਗਾ ਦੇ ਰਹਿਣ ਵਾਲੇ ਰਜਿੰਦਰ ਖੋਸਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਪਹਿਲ
ਇਸ ਸਬੰਧੀ ਤਰਸੇਮ ਸਿੰਘ ਬੀ. ਈ. ਈ. ਅਤੇ ਰਾਜਵੀਰ ਸਿੰਘ ਐੱਸ. ਈ. ਨੇ ਦੱਸਿਆ ਕਿ ਐੱਸ.ਐੱਮ.ਓ. ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਵਿਦੇਸ਼ ਤੋਂ ਪਰਤੇ ਵਿਅਕਤੀਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਵਿਸ਼ੇਸ਼ ਜਾਂਚ ਵੀ ਕੀਤੀ ਜਾ ਰਹੀ ਹੈ।ਇਸ ਮੌਕੇ ਐਡਵੋਕੇਟ ਨਵਲਜੀਤ ਗਰਗ, ਐਡਵੋਕੇਟ ਪ੍ਰਦੀਪ ਕੁਮਾਰ, ਦਲਬਾਰਾ ਸਿੰਘ ਟਿੱਬਾ ਨੇ ਕਿਹਾ ਤਹਿਸੀਲ ਪ੍ਰਧਾਨ ਰੁਲਦੂ ਰਾਮ ਗੋਇਲ ਨੂੰ ਭਾਵੇਂ ਕੋਰੋਨਾ ਵਾਇਰਸ ਨਹੀਂ ਹੈ ਪਰ ਉਹ ਅਹਿਤਤਾਤ ਵਜੋਂ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਨਗੇ।
ਕੋਰੋਨਾ ਵਾਇਰਸ : ਇਟਲੀ ਤੋਂ ਆਏ ਪਰਿਵਾਰ ਨੂੰ ਲੱਭ ਕੇ ਸਿਹਤ ਵਿਭਾਗ ਨੇ ਲਏ ਸੈਂਪਲ
NEXT STORY