ਲੁਧਿਆਣਾ (ਵਿੱਕੀ) - ਪੰਜਾਬ ’ਚ ਗਰਮੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਪਾਰਾ 47 ਡਿਗਰੀ ਤੱਕ ਪੁੱਜ ਚੁੱਕਾ ਹੈ ਅਤੇ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਿਹਾ ਹੈ। ਭਿਆਨਕ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਾਰੇ ਸਕੂਲਾਂ ’ਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਅੱਧੇ ਤੋਂ ਜ਼ਿਆਦਾ ਛੁੱਟੀਆਂ ਬੀਤ ਚੁੱਕੀਆਂ ਹਨ ਅਤੇ ਕੁਝ ਦਿਨਾਂ ਬਾਅਦ ਮਤਲਬ 1 ਜੁਲਾਈ ਤੋਂ ਸਕੂਲ ਦੋਬਾਰਾ ਖੁੱਲ੍ਹ ਜਾਣਗੇ। ਭਾਵੇਂ ਕੁਝ ਨਿੱਜੀ ਸਕੂਲਾਂ ਵੱਲੋਂ ਅਧਿਆਪਕਾਂ ਨੂੰ 25 ਜੂਨ ਤੋਂ ਸਕੂਲ ’ਚ ਮੌਜੂਦ ਹੋਣ ਲਈ ਕਿਹਾ ਗਿਆ, ਜਿਸ ਦਾ ਅਧਿਆਪਕ ਦੱਬੀ ਆਵਾਜ਼ ’ਚ ਵਿਰੋਧ ਵੀ ਕਰ ਰਹੇ ਹਨ, ਉਥੇ ਇਸ ਮੌਸਮ ਦੇ ਲਿਹਾਜ ਨਾਲ ਕੋਈ ਚੰਗੀ ਖ਼ਬਰ ਸੁਣਨ ਨੂੰ ਨਹੀਂ ਮਿਲ ਰਹੀ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਨੇ 7,500 ਅਧਿਆਪਕਾਂ ਦੀ ਭਰਤੀ ਕਰਨ ਦਾ ਲਿਆ ਫੈਸਲਾ
ਆਉਣ ਵਾਲੇ ਹਫਤੇ ’ਚ ਵੀ ਬਾਰਿਸ਼ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ, ਜਿਸ ਕਾਰਨ ਪਾਰਾ ਇਸੇ ਪੱਧਰ ’ਤੇ ਬਣਿਆ ਰਹੇਗਾ। ਵਰਤਮਾਨ ’ਚ 47 ਡਿਗਰੀ ’ਤੇ ਪੁੱਜੇ ਤਾਪਮਾਨ ਨੇ ਆਪਣੇ ਬੱਚਿਆਂ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ’ਤੇ ਬੱਚੇ ਇੰਨੀ ਭਿਆਨਕ ਗਰਮੀ ’ਚ ਕਿਵੇਂ ਸਕੂਲ ਜਾਣਗੇ। ਮਾਪਿਆਂ ਵੱਲੋਂ ਪੰਜਾਬ ਸਰਕਾਰ ਤੋਂ ਇਨ੍ਹਾਂ ਛੁੱਟੀਆਂ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਕਿ ਬੱਚਿਆਂ ਨੂੰ ਇਸ ਭਿਆਨਕ ਗਰਮੀ ਦੀ ਮਾਰ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਵਿਦੇਸ਼ ਲੈ ਜਾਣ ਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੀਤਾ ਗੈਂਗਰੇਪ, ਮਾਮਲਾ ਦਰਜ
ਬੱਚਿਆਂ ਦੀ ਸਿਹਤ ’ਤੇ ਮੰਡਰਾਉਂਦਾ ਖਤਰਾ
ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਨ੍ਹਾਂ ਨੂੰ ਡਰ ਹੈ ਕਿ ਇੰਨੀ ਤੇਜ਼ ਧੁੱਪ ਅਤੇ ਹੁੰਮਸ ਭਰੇ ਮੌਸਮ ’ਚ ਸਕੂਲ ਜਾਣਾ ਬੱਚਿਆਂ ਲਈ ਮੁਸ਼ਕਲ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਰਮੀ ਬੱਚਿਆਂ ਦੀ ਸਿਹਤ ’ਤੇ ਉਲਟ ਅਸਰ ਪਾ ਸਕਦੀ ਹੈ।
ਇਸ ਚਮੜੀ ਸਾੜਨ ਵਾਲੀ ਗਰਮੀ ’ਚ ਬੱਚਿਆਂ ਨੂੰ ਸਕੂਲ ਭੇਜਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੂੰ ਸਕੂਲ ਬੱਸ ’ਚ ਬੈਠਣਾ ਪੈਂਦਾ ਹੈ। ਫਿਰ ਕਲਾਸ ਰੂਮ ਦਾ ਤਾਪਮਾਨ ਵੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਛੁੱਟੀਆਂ ਵਧਾਉਣੀਆ ਚਾਹੀਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਆਹੁਤਾ ਨੂੰ ਵਿਦੇਸ਼ ਲੈ ਜਾਣ ਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕੀਤਾ ਗੈਂਗਰੇਪ, ਮਾਮਲਾ ਦਰਜ
NEXT STORY