ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਵਾਰਡ ਨੰਬਰ-30 ਵਿਖੇ ਮਾਤਾ ਸੀਤਲਾ ਦੇ ਮੰਦਰ ਦੀ ਮੁਰੰਮਤ ਦੌਰਾਨ ਉਸਾਰੀ ਦੀਆਂ ਕੰਧਾ ਡਿਗਾਉਣ ਦਾ ਮਾਮਲਾ ਥਾਣੇ ਪੁੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਰੰਜਨ ਪਲਾਜ਼ਾ ਨੇੜੇ ਮਾਤਾ ਸੀਤਲਾ ਦਾ ਮੰਦਰ ਬਣਿਆ ਹੋਇਆ ਹੈ, ਜਿਸ ਦੀ ਮੁਰੰਮਤ ਕੀਤੀ ਜਾ ਰਹੀ ਸੀ ਤਾਂ ਸਾਬਕਾ ਕੌਂਸਲਰ ਸਮੇਤ 6 ਹੋਰ ਅਣਪਣਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਮੰਦਰ ਦੀਆਂ ਕੱਧਾ ਢਾਹੁਣ ਦੀ ਸ਼ਿਕਾਇਤ ਕਾਂਗਰਸੀ ਆਗੂ ਨਵਤੇਜ ਸਿੰਘ ਨਵੀ ਨੇ ਥਾਣਾ ਜ਼ੀਰਕਪੁਰ ਵਿਖੇ ਦਿੱਤੀ ਹੈ, ਜਿਸ 'ਚ ਲਿਖਿਆ ਹੈ ਕਿ ਮੰਦਰ ਦੀ ਉਸਾਰੀ ਚੱਲ ਰਹੀ ਸੀ ਤਾਂ 15 ਅਕਤੂਬਰ ਨੂੰ ਮੰਦਰ ਵਿਖੇ ਮਨਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਪੁੱਜ ਕੇ ਮਜ਼ਦੂਰ ਨਾਲ ਗਾਲੀ-ਗਲੋਚ ਕੀਤੀ ਅਤੇ ਮੌਕੇ 'ਤੇ ਚੱਲਦੇ ਕੰਮ ਨੂੰ ਬੰਦ ਕਰਵਾ ਕੇ ਧਮਕੀ ਦਿੱਤੀ।
ਆਪਣੇ ਫੋਨ ਤੋਂ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਨੇ ਸੇਵਾਦਾਰ ਨੂੰ ਵੀ ਧਮਕਾਇਆ ਕਿ ਉਸਾਰੀ ਦਾ ਕੰਮ ਬੰਦ ਕਰਕੇ ਉਸਾਰੀ ਦੀਆਂ ਕੰਧਾ ਨੂੰ ਆਪ ਸੁੱਟਦੇ ਨਹੀ ਤਾਂ ਮੈਂ ਆਪ ਤੋੜ ਦੇਵਾਗਾਂ। ਇਸੇ ਦੌਰਾਨ ਅਮਰੀਕ ਸਿੰਘ ਪੁੱਤਰ ਦੇਵ ਸਿੰਘ, ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਮਨਿੰਦਰ ਸਿੰਘ ਨੇ ਮੁੜ ਸੁਰੂ ਹੋਏ ਕੰਮ ਨੂੰ ਬੰਦ ਕਰਵਾ ਦਿੱਤਾ ਤੇ ਮਜ਼ਦੂਰਾਂ ਨੂੰ ਮੰਦਰ ਦੀ ਉਸਾਰੀ ਰੋਕ ਕੇ ਭਜਾ ਦਿੱਤਾ। ਬੀਤੀ ਰਾਤ 20 ਅਕਤੂਬਰ ਨੂੰ 12 ਵਜੇ ਦੇ ਕਰੀਬ ਉਪਰੋਕਤ ਵਿਅਕਤੀਆਂ ਨੇ ਮੰਦਰ ਦੇ ਚੱਲਦੇ ਕੰਮ ਦੌਰਾਨ ਕੱਢੀਆਂ ਕੰਧਾ ਨੂੰ ਤੋੜ ਦਿੱਤਾ। ਇਸ ਮਾਮਲੇ ਸਬੰਧੀ ਐਸ. ਐਚ. ਓ. ਗਿੱਲ ਨੇ ਦੱਸਿਆ ਕਿ ਮੌਕੇ ਵਾਲੀ ਥਾ 'ਤੇ ਪੁੱਜ ਕੇ ਜ਼ਾਇਜਾ ਲਿਆ ਗਿਆ ਹੈ ਅਤੇ ਜਾਂਚ-ਪੜਤਾਲ ਮਗਰੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਦਾ ਦਰਦ ਜਾਣਦਾ ਹਾਂ : ਯੋਗਰਾਜ ਸਿੰਘ
NEXT STORY