ਮਾਛੀਵਾੜਾ ਸਾਹਿਬ (ਟੱਕਰ) : ਰੋਪੜ ਰੋਡ 'ਤੇ ਸਥਿਤ ਪਿੰਡ ਹੰਬੋਵਾਲ ਬੇਟ ਵਿਖੇ ਦਿਨ-ਦਿਹਾੜੇ ਕਾਲੀ ਮਾਤਾ ਦੇ ਮੰਦਰ 'ਚੋਂ ਚੋਰ ਮਾਤਾ ਦੀ ਮੂਰਤੀ ਤੋਂ ਗਹਿਣੇ ਚੋਰੀ ਕਰਕੇ ਲੈ ਗਏ। ਮੰਦਰ ਦੇ ਪੁਜਾਰੀ ਰਾਕੇਸ਼ ਨੇ ਦੱਸਿਆ ਕਿ ਉਹ ਕੱਲ੍ਹ 23 ਫਰਵਰੀ ਨੂੰ ਦੁਪਹਿਰ 2 ਵਜੇ ਮੰਦਰ ਤੋਂ ਘਰ ਖਾਣਾ-ਖਾਣ ਆਇਆ ਅਤੇ ਕਰੀਬ ਡੇਢ ਘੰਟੇ ਬਾਅਦ ਵਾਪਿਸ ਆ ਗਿਆ। ਜਦੋਂ ਸ਼ਾਮ 5 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਮੂਰਤੀ ਦੀ ਆਰਤੀ ਲਈ ਤਿਆਰੀ ਕਰਨ ਲੱਗਿਆ ਤਾਂ ਉਸ ਨੇ ਦੇਖਿਆ ਕਿ ਕਾਲੀ ਮਾਤਾ ਦੀ ਮੂਰਤੀ 'ਤੇ ਚੜ੍ਹਾਏ ਕਾਫ਼ੀ ਗਹਿਣੇ ਗਾਇਬ ਸਨ। ਪੰਡਿਤ ਰਾਕੇਸ਼ ਅਨੁਸਾਰ ਚੋਰ ਕਰੀਬ ਡੇਢ ਘੰਟੇ ਦੇ ਸਮੇਂ ਦੌਰਾਨ ਹੀ ਮੰਦਰ ਵਿਚ ਆਏ ਅਤੇ ਉਨ੍ਹਾਂ ਕਾਲੀ ਮਾਤਾ ਦੀ ਮੂਰਤੀ ਤੋਂ ਚੜ੍ਹਾਇਆ ਚਾਂਦੀ ਦਾ ਹਾਰ, ਨੱਥ, ਮਾਂਗ ਦਾ ਟਿੱਕਾ, ਕੁੰਡਲ ਅਤੇ ਇਕ ਜੋੜੀ ਪਾਇਲ ਚੋਰੀ ਕਰਕੇ ਲੈ ਗਏ।
ਜਾਣਕਾਰੀ ਅਨੁਸਾਰ ਇਹ ਸਾਰੇ ਗਹਿਣੇ ਕੁੱਝ ਦਿਨ ਪਹਿਲਾਂ ਹੀ ਸ਼ਿਵਰਾਤਰੀ ਦੇ ਮੱਦੇਨਜ਼ਰ ਇਕ ਐਨ.ਆਰ.ਆਈ. ਵਲੋਂ ਮਾਤਾ ਦੀ ਮੂਰਤੀ 'ਤੇ ਸ਼ਰਧਾ ਵਜੋਂ ਭੇਟ ਕੀਤੇ ਸਨ। ਪੁਜਾਰੀ ਰਾਕੇਸ਼ ਅਨੁਸਾਰ ਇਨ੍ਹਾਂ ਗਹਿਣਿਆਂ ਦੀ ਕੀਮਤ ਇਕ ਲੱਖ ਰੁਪਏ ਬਣਦੀ ਹੈ, ਇਸ ਚੋਰੀ ਦੀ ਸੂਚਨਾ ਉਸ ਵਲੋਂ ਤੁਰੰਤ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ। ਪ੍ਰਬੰਧਕ ਕਮੇਟੀ ਵਲੋਂ ਮੰਦਰ 'ਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਹੋਏ ਸਨ, ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦਾ ਡੀ.ਵੀ.ਆਰ. ਕੰਮ ਨਹੀਂ ਕਰ ਰਿਹਾ ਸੀ। ਮੰਦਰ ਪ੍ਰਬੰਧਕ ਕਮੇਟੀ ਵਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਲੌਂਗੋਵਾਲ ਹਾਦਸਾ : ਪੀੜਤ ਪਰਿਵਾਰਾਂ ਨੂੰ ਵਿਜੈਇੰਦਰ ਸਿੰਗਲਾ ਨੇ ਦਿੱਤੇ ਕੰਪਨਸੇਸ਼ਨ ਰਾਸ਼ੀ ਦੇ ਚੈੱਕ
NEXT STORY