ਚੰਡੀਗੜ੍ਹ (ਸੁਸ਼ੀਲ) : ਧਨਾਸ 'ਚ ਕਿਰਾਏਦਾਰ ਨੇ ਮਾਮੂਲੀ ਝਗੜੇ ਕਾਰਨ ਮਕਾਨ ਮਾਲਕ ’ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਮਕਾਨ ਮਾਲਕ ਦੇ ਹੱਥਾਂ ਅਤੇ ਲੱਤਾਂ 'ਚ ਗੰਭੀਰ ਸੱਟਾਂ ਲੱਗੀਆਂ ਅਤੇ ਕਈ ਹੱਡੀਆਂ ਟੁੱਟ ਗਈਆਂ। ਪੁਲਸ ਨੇ ਜ਼ਖਮੀ ਧਨਾਸ ਨਿਵਾਸੀ ਆਕਾਸ਼ਦੀਪ ਨੂੰ ਸੈਕਟਰ-16 ਵਿਚ ਦਾਖ਼ਲ ਕਰਵਾਇਆ। ਆਕਾਸ਼ਦੀਪ ਦੇ ਬਿਆਨ ਦੇ ਆਧਾਰ ’ਤੇ ਸਾਰੰਗਪੁਰ ਥਾਣਾ ਪੁਲਸ ਨੇ ਹਮਲਾਵਰਾਂ ਇਰਫਾਨ ਖਾਨ, ਫਰਮਾਨ ਖਾਨ, ਹਾਰੂਨ ਅਤੇ ਵਿਨੋਦ ਚੌਹਾਨ ਖ਼ਿਲਾਫ਼ ਮਾਮਲਾ ਦਰਜ ਕੀਤਾ।
ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਧਨਾਸ ਨਿਵਾਸੀ ਆਕਾਸ਼ਦੀਪ ਸਿੰਘ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ 14 ਜੂਨ ਨੂੰ ਉਹ ਸ਼ਾਮ 7 ਵਜੇ ਦੇ ਕਰੀਬ ਬਾਜ਼ਾਰ ਤੋਂ ਘਰ ਵਾਪਸ ਆਇਆ। ਕਿਰਾਏਦਾਰ ਇਰਫਾਨ ਖਾਨ ਨੇ ਸਕੂਟਰ ਅਤੇ ਬੈੱਡ ਘਰ ਦੇ ਗੇਟ ਦੇ ਸਾਹਮਣੇ ਰੱਖਿਆ ਹੋਇਆ ਸੀ। ਜਦੋਂ ਉਸਨੇ ਸਮਾਨ ਹਟਾਉਣ ਲਈ ਕਿਹਾ ਤਾਂ ਇਰਫਾਨ ਨੇ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਬਹਿਸ ਹੋ ਗਈ। ਜਿਵੇਂ ਹੀ ਝਗੜਾ ਵਧਿਆ ਮੁਲਜ਼ਮ ਇਰਫਾਨ ਨੇ ਆਪਣੇ ਭਰਾਵਾਂ ਹਾਰੂਨ ਅਤੇ ਫਰਮਾਨ ਨੂੰ ਮੌਕੇ ’ਤੇ ਬੁਲਾਇਆ। ਉਹ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਲੈਸ ਸਨ ਅਤੇ ਆਉਂਦੇ ਹੀ ਆਕਾਸ਼ਦੀਪ ’ਤੇ ਹਮਲਾ ਕਰ ਦਿੱਤਾ।
ਕੁੱਝ ਹੀ ਦੇਰ ਵਿਚ ਵਿਨੋਦ ਚੌਹਾਨ ਨਾਂ ਦਾ ਇੱਕ ਹੋਰ ਵਿਅਕਤੀ ਮੌਕੇ ’ਤੇ ਪਹੁੰਚਿਆ ਅਤੇ ਮੁਲਜ਼ਮਾਂ ਨੂੰ ਗਰਾਊਂਡ ਫਲੋਰ ਦਾ ਤਾਲਾ ਤੋੜਨ ਅਤੇ ਘਰ ਨੂੰ ਅੱਗ ਲਗਾਉਣ ਲਈ ਉਕਸਾਉਣਾ ਲੱਗਾ। ਰੌਲਾ ਸੁਣ ਕੇ ਆਕਾਸ਼ਦੀਪ ਦੇ ਪਿਤਾ ਮੌਕੇ ’ਤੇ ਪਹੁੰਚੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਗਰਾਊਂਡ ਫਲੋਰ ਦਾ ਤਾਲਾ ਤੋੜ ਦਿੱਤਾ। ਆਕਾਸ਼ਦੀਪ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਸਾਰੰਗਪੁਰ ਥਾਣੇ ਦੀ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਹਮਲਾਵਰ ਕਿਰਾਏਦਾਰਾਂ ਇਰਫਾਨ ਖਾਨ, ਫਰਮਾਨ ਖਾਨ, ਹਾਰੂਨ ਅਤੇ ਵਿਨੋਦ ਚੌਹਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ-ਬਖ਼ਸ਼ੇ ਨਹੀਂ ਜਾਣਗੇ ਨਸ਼ਾ ਤਸਕਰ
NEXT STORY