ਅੰਮ੍ਰਿਤਸਰ(ਰਮਨ,ਵਿਪਨ ਅਰੋੜਾ)- ਦੇਰ ਰਾਤ ਸ਼ਹਿਰ 'ਚ ਦੋ ਥਾਵਾਂ ’ਤੇ ਅੱਗ ਲੱਗਣ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿਚ ਹਾਲ ਗੇਟ ਸਥਿਤ ਪੁਰਾਣੀ ਸਬਜ਼ੀ ਮੰਡੀ (ਫੂਡ ਮਾਰਕੀਟ) 'ਚ ਫਲਾਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ, ਉਧਰ ਦੂਜੇ ਪਾਸੇ ਸ਼ੇਰਵਾਲਾ ਗੇਟ ਘਿਉ ਮੰਡੀ ਸਥਿਤ ਖੜ੍ਹੇ ਕੱਪੜਿਆਂ ਦੇ ਭਰੇ ਟਰੱਕ 'ਚ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ- ਚੋਰਾਂ ਦੀ ਪਾੜ ਲਾ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਹੋਈ ਨਾਕਾਮ
ਫੂਡ ਮਾਰਕੀਟ ਵਿਚ ਦੋ ਸਾਲ ਪਹਿਲਾਂ ਵੀ ਅੱਗ ਲੱਗਣ ਨਾਲ ਮਾਰਕੀਟ ਸੜ ਕੇ ਸੁਆਹ ਹੋ ਗਈ ਸੀ। ਮੌਕੇ ’ਤੇ ਢਾਬ ਬਸਤੀ ਰਾਮ ਅਤੇ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- ਜੇਲ ਮੰਤਰੀ ਨੇ ਸੁਖਬੀਰ ਬਾਦਲ ਵਲੋਂ ਦੋਸ਼ ਮੁੱਢੋਂ ਨਕਾਰੇ, ਕਿਹਾ- ਜੱਗੂ ਭਗਵਾਨਪੁਰੀਆ ਤਿਹਾੜ ਜੇਲ ’ਚ ਹੈ ਬੰਦ
ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਜਦਕਿ ਇਸ ਦੌਰਾਨ ਕੋਈ ਵੀ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰ ਰਾਤ ਤੱਕ ਅੱਗ ’ਤੇ ਕਾਬੂ ਪਾਉਂਦੀਆਂ ਰਹੀਆਂ।
ਜੇਲ ਮੰਤਰੀ ਨੇ ਸੁਖਬੀਰ ਬਾਦਲ ਵਲੋਂ ਦੋਸ਼ ਮੁੱਢੋਂ ਨਕਾਰੇ, ਕਿਹਾ- ਜੱਗੂ ਭਗਵਾਨਪੁਰੀਆ ਤਿਹਾੜ ਜੇਲ ’ਚ ਹੈ ਬੰਦ
NEXT STORY