ਕਲਾਨੌਰ, (ਗੋਰਾਇਆ/ਮਨਮੋਹਨ) : ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਕਸਬਾ ਕਲਾਨੌਰ ਦੇ ਨਜ਼ਦੀਕ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਗਈ। ਹਵਾ ਕਾਰਨ ਦੇਖਦੇ ਹੀ ਦੇਖ ਦੇਖ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਰੀਬ 400 ਏਕੜ ਤੋਂ ਵੱਧ ਕਣਕ ਸੜ ਕੇ ਪੂਰੀ ਤਰ੍ਹਾਂ ਨਾਲ ਸਵਾਹ ਹੋ ਗਈ। ਇਸ ਦੌਰਾਨ ਇੱਕ ਖੇਤ ਵਿੱਚ ਸਟੋਰ ਕੀਤੀਆਂ ਗਈਆ ਪਰਾਲੀ ਦੀਆਂ ਪੰਡਾਂ ਵੀ ਸੜ ਕੇ ਸੁਆਹ ਹੋ ਗਈਆਂ।

ਕੀ ਨਹੀਂ ਮਿਲੇਗਾ ਪੈਟਰੋਲ-ਡੀਜ਼ਲ? ਪੰਪਾਂ 'ਤੇ ਲੱਗ ਗਈਆਂ ਲੰਬੀਆਂ-ਲੰਬੀਆਂ ਲਾਈਨਾਂ
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੇੜੇ ਦੇ ਸ਼ੈਲਰ ਨੂੰ ਦਿੱਤੀ ਗਈ ਬਿਜਲੀ ਦੀ ਸਪਲਾਈ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ ਦੋ ਘੰਟੇ ਦੀ ਦੇਰੀ ਨਾਲ ਇੱਥੇ ਪਹੁੰਚੀਆਂ ਸਨ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਡੇਰਾ ਬਾਬਾ ਨਾਨਕ, ਬਟਾਲਾ ਤੇ ਗੁਰਦਾਸਪੁਰ ਤੋਂ ਮੰਗਵਾਈਆਂ ਗਈਆਂ ਸਨ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਚੱਲ ਰਹੀ ਹਵਾ ਕਾਰਨ ਅੱਗ 'ਤੇ ਜਲਦੀ ਕਾਬੂ ਨਹੀਂ ਪਾਇਆ ਜਾ ਸਕਿਆ।

LPG ਸਿਲੰਡਰ ਬੁੱਕ ਕਰਵਾਉਣ ਦੇ ਬਦਲ ਗਏ ਨਿਯਮ, ਹੁਣ ਕਰਨਾ ਪਏਗਾ ਇਕ ਕੰਮ
ਉੱਥੇ ਹੀ ਮੌਕੇ 'ਤੇ ਤਹਿਸੀਲਦਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਗੁਰਦੀਪ ਰੰਧਾਵਾ ਸਮੇਤ ਹੋਰ ਅਧਿਕਾਰੀ ਵੀ ਪਹੁੰਚ ਗਏ। ਇਸ ਮੌਕੇ ਆਪ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਤਹਿਸੀਲਦਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਤੁਰੰਤ ਇਸ ਦੀ ਗਿਰਦਰੀ ਕਰਾ ਕੇ ਕਿਸਾਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਮੁੰਡਾ, ਆਹਮੋ-ਸਾਹਮਣੇ ਹੋਈ ਫਾਈਰਿੰਗ
NEXT STORY