ਸੰਗਰੂਰ (ਰਾਜੇਸ਼, ਹਨੀ ਕੋਹਲੀ) — ਸੰਗਰੂਰ ਦੇ ਸੁਨਾਮ ਦੇ ਰੇਲਵੇ ਸਟੇਸ਼ਨ ਰੋਡ 'ਤੇ ਗੋਬਿੰਦ ਖਾਦੀ ਭੰਡਾਰ ਦੇ ਗੋਦਾਮ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਬਿੰਦ ਖਾਦ ਭੰਡਾਰ ਗੋਦਾਮ ਸੁਨਾਮ ਦੀ ਰੇਲਵੇ ਰੋਡ 'ਤੇ ਬੀਜ ਸਟੋਰ ਤੇ ਬਿਜਲੀ ਦੇ ਸਾਮਾਨ ਦੀ ਦੁਕਾਨ ਦੇ ਉਪਰ ਬਣਿਆ ਹੋਇਆ ਸੀ। ਦੇਰ ਰਾਤ ਇਸ ਗੋਦਾਮ ਦਾ ਮਾਲਿਕ ਜਦ ਗੋਦਾਮ ਨੂੰ ਤਾਲਾ ਲਗਾ ਕੇ ਘਰ ਗਿਆ ਤਾਂ ਕੁਝ ਦੇਰ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਗੋਦਾਮ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਤੁੰਰਤ ਗੋਦਾਮ ਪਹੁੰਚਿਆ ਤੇ ਇਸ ਦੀ ਸੂਚਨਾ ਫਾਈਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਕੀਤੀ ਗਈ।
ਅੱੱਧੀ ਰਾਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕੇ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸੁਨਾਮ ਵਿਲੀਅਮ ਜੇਜ਼ੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਅੱਗ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਗਏ। ਅੱਗ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵਲੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਤੇ ਪਾਣੀ ਦਾ ਵੀ ਇੰਤਜ਼ਾਰ ਕੀਤਾ ਗਿਆ ਹੈ।
'ਮੇਨ ਰੋਡਜ਼ 'ਤੇ ਨਾਜਾਇਜ਼ ਵ੍ਹੀਕਲ ਖੜ੍ਹੇ ਕਰਨ 'ਤੇ ਹੋਵੇਗਾ ਚਲਾਨ'
NEXT STORY