ਮੁਕਤਸਰ (ਤਰਸੇਮ ਢੁੱਡੀ) — ਪੰਜਾਬ ਤੇ ਦੂਜੇ ਰਾਜਾਂ 'ਚ ਗੁੱਤ ਕੱਟਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜ਼ਿਲਾ ਮੁਕਤਸਰ ਸਾਹਿਬ 'ਚ 24 ਘੰਟਿਆਂ 'ਚ ਗੁੱਤ ਕੱਟਣ ਦੀ ਦੂਜੀ ਘਟਨਾ ਮਲੋਟ ਦੀ 5ਵੀਂ ਜਮਾਤ 'ਚ ਪੜ੍ਹਨ ਵਾਲੀ 13 ਸਾਲਾ ਬੱਚੀ ਨੂੰ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਮੁਕਤਸਰ ਦੇ ਗਿੱਦੜਬਾਹਾ 'ਚ ਅਜੇ ਬਾਲ ਕੱਟਣ ਦੀ ਘਟਨਾ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਸਨ ਕਿ ਮਲੋਟ 'ਚ ਵੀ ਸਵੇਰ ਕਰੀਬ 4 ਵਜੇ 1 ਹੋਰ 13 ਸਾਲਾ ਬੱਚੀ ਦੀ ਗੁੱਤ ਕੱਟਣ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਇਸ ਮੁਹੱਲੇ ਤੇ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਹੈ।
ਪੀੜਤ ਲੜਕੀ ਦੇ ਪਿਤਾ ਨੇ ਦਸਿਆ ਕਿ ਰਾਤ ਦੇ ਸਮੇਂ ਉਹ ਤੇ ਉਸ ਦੇ ਬੱਚੇ ਬਾਹਰ ਵਿਹੜੇ 'ਚ ਸੋਅ ਰਹੇ ਸਨ ਕਿ ਸਵੇਰ 6 ਵਜੇ ਉਸ ਨੇ ਆਪਣੇ ਬੱਚਿਆਂ ਨੂੰ ਤਿਆਰ ਹੋਣ ਲਈ ਉਠਾਇਆ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਧੀ ਦੇ ਵਾਲ ਕੱਟੇ ਗਏ ਹਨ।
ਪੀੜਤ ਲੜਕੀ ਪ੍ਰੀਤੀ ਕੁਮਾਰੀ ਨੇ ਦਸਿਆ ਕਿ ਜਦ ਉਹ ਉੱਠੀ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਕੀ ਹੋਇਆ ਹੈ? ਉਸ ਦੇ ਭਰਾ ਨੇ ਉਸ ਨੂੰ ਦਸਿਆ ਕਿ ਉਸ ਦੇ ਵਾਲ ਕੱਟੇ ਹੋਏ ਜ਼ਮੀਨ 'ਤੇ ਪਏ ਹਨ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ ਉਨ੍ਹਾਂ 'ਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕੌਣ ਇਹ ਸਭ ਕਰ ਰਿਹਾ ਹੈ ਕਿਸੇ ਨੂੰ ਨਹੀਂ ਪਤਾ? ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਰਕਰਾਰ ਹੈ।
ਇਸ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਅਣਗਿਹਲੀਆਂ ਕਾਰਨ ਕ੍ਰਾਈਮ ਵੱਧ ਰਿਹਾ ਹੈ।
ਬੀ. ਐਸ. ਐਫ. ਨੇ ਸ਼ੱਕੀ ਹਾਲਾਤਾਂ 'ਚ ਇਕ ਵਿਅਕਤੀ ਨੂੰ ਕੀਤਾ ਕਾਬੂ
NEXT STORY