ਸੰਗਰੂਰ (ਸਿੰਗਲਾ) - ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਦੇ ਹੱਲ ਲਈ ਅਗਲੇ ਸੰਘਰਸ਼ ਦੀ ਰੂਪ-ਰੇਖ਼ਾ ਉਲੀਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਾਅਦਾ ਕੀਤੇ ਜਾਣ 'ਤੇ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਨਾ ਹੋਣ 'ਤੇ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਤਿੱਖੇ ਰੋਸ 'ਚ ਹਨ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 4 ਤੋਂ 6 ਅਗਸਤ ਤੱਕ ਰਹਿੰਦੇ ਜ਼ਿਲ੍ਹਿਆਂ ਵਿਚ ਨਵੇਂ ਤਨਖਾਹ ਨਿਯਮਾਂ ਦੀਆਂ ਅਤੇ ਨਵੇਂ ਕੌਮੀ ਸਿੱਖਿਆ ਨੀਤੀ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। 5 ਤੋਂ 9 ਅਗਸਤ ਤੱਕ ਖੇਤੀ ਆਰਡੀਨੈਂਸਾਂ ਖਿਲਾਫ, ਨਵੇਂ ਤਨਖਾਹ ਨਿਯਮਾਂ ਅਤੇ ਨਵੀਂ ਕੌਮੀ ਸਿੱਖਿਆ ਨੀਤੀ ਖਿਲਾਫ ਚੱਲਦੇ ਵੱਖ-ਵੱਖ ਕੈਟਾਗਰੀਆਂ ਦੇ ਸੰਘਰਸ਼ ਵਿਚ ਸਹਿਯੋਗ ਦਿੱਤਾ ਜਾਵੇਗਾ। ਮਿਤੀ 9 ਅਗਸਤ ਸ਼ਾਮ 8-9 ਵਜੇ ਤੱਕ ਨਵੇਂ ਤਨਖਾਹ ਨਿਯਮਾਂ ਬਾਰੇ ਮਾਹਿਰਾਂ ਦੇ ਵਿਚਾਰ, ਬੇਰੁਜ਼ਗਾਰਾਂ ਦੇ ਸੁਝਾਓ ਆਦਿ ਇੱਕ ਘੰਟੇ ਦਾ ਆਨਲਾਈਨ-ਲੈਕਚਰ ਕਰਵਾਇਆ ਜਾਵੇਗਾ। 10 ਅਗਸਤ ਸ਼ਾਮ 8-9 ਵਜੇ ਨਵੀਂ ਕੌਮੀ ਸਿੱਖਿਆ ਨੀਤੀ ਉੱਤੇ ਆਨਲਾਈਨ-ਵਿਚਾਰ ਚਰਚਾ। 10 ਅਗਸਤ ਸਵੇਰੇ 7 ਵਜੇ ਆਪੋ-ਆਪਣੇ ਬਨੇਰਿਆਂ ਉੱਤੇ ਕਾਲੀ ਆਜ਼ਾਦੀ ਮਨਾਉਣ ਨਾਲ ਸਬੰਧਤ ਕਾਲ਼ੇ ਝੰਡੇ ਲਹਿਰਾਏ ਜਾਣਗੇ। ਜਿਹੜੇ ਕਿ 15 ਅਗਸਤ ਦੀ ਸ਼ਾਮ ਤੱਕ ਲਗਾ ਕੇ ਰੱਖੇ ਜਾਣਗੇ। 15 ਅਗਸਤ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਝੰਡਾ ਲਹਿਰਾਉਣ ਆ ਰਹੇ ਹਨ। ਉਹਨਾਂ ਦਾ ਵਿਰੋਧ ਕਰਨ ਲਈ ਸੂਬਾ ਪੱਧਰੀ ਐਕਸ਼ਨ ਸੰਗਰੂਰ ਵਿਖੇ ਹੋਵੇਗਾ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ, 228 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਦੀ ਮੌਤ
NEXT STORY