ਜਲੰਧਰ, (ਮਹੇਸ਼)¸ ਪੁਲਸ ਨਾਕੇ ਦੌਰਾਨ ਥਾਣਾ ਨੰਬਰ 4 ਦੇ ਏ. ਐੱਸ. ਆਈ. ਸੁਖਦੇਵ ਸਿੰਘ ਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੂੰ ਸੜਕ ਵਿਚ ਬੁਰੀ ਤਰ੍ਹਾਂ ਕੁੱਟਣ ਵਾਲੇ ਕਰੀਬ ਅੱਧੀ ਦਰਜਨ ਗੁੰਡਿਆਂ ਦਾ ਅਜੇ ਤਕ ਪੁਲਸ ਪਤਾ ਨਹੀਂ ਲਗਾ ਸਕੀ। ਉਹ ਕਾਲੇ ਰੰਗ ਦੀ ਕਾਰ ਵਿਚ ਸਵਾਰ ਹੋ ਕੇ ਆਏ ਸੀ ਜੋ ਕਿ ਉਨ੍ਹਾਂ ਨੇ ਲਵਲੀ ਸਵੀਟਸ ਦੇ ਬਾਹਰ ਲਗਾਈ ਸੀ। ਉਥੋਂ ਉਨ੍ਹਾਂ ਨੇ ਪੈਦਲ ਥਾਣੇਦਾਰ ਸੁਖਦੇਵ ਸਿੰਘ ਤੇ ਹੈੱਡ ਕਾਂਸਟੇਬਲ ਦਾ ਪਿੱਛਾ ਕੀਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲਵਲੀ ਦੇ ਬਾਹਰ ਕਾਰ ਵਿਚ ਤੇਜ਼ ਰਫਤਾਰ ਕਰ ਕੇ ਫਰਾਰ ਹੋ ਗਏ। ਥਾਣੇਦਾਰ ਸੁਖਦੇਵ ਸਿੰਘ ਨੇ ਅੱਜ ਵਿਸਥਾਰ ਨਾਲ ਵਾਰਦਾਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਗੁੰਡਿਆਂ ਵਿਚੋਂ ਤਿੰਨ ਨੇ ਉਸ ਨੂੰ ਅਤੇ ਦੋ ਨੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਸੜਕ ਵਿਚ ਹੀ ਉਨ੍ਹਾਂ ਨੂੰ ਕਾਫੀ ਦੇਰ ਤਕ ਕੁੱਟਦੇ ਰਹੇ। ਉਨ੍ਹਾਂ ਦੀ ਵਰਦੀ ਪਾੜ ਦਿੱਤੀ ਤੇ ਗਲਾ ਦਬਾਇਆ ਜਿਸ ਤੋਂ ਬਾਅਦ ਉਹ ਉਥੇ ਹੀ ਡਿੱਗ ਪਏ ਅਤੇ ਉਹ ਆਟੋ ਅਤੇ ਕਾਲੇ ਰੰਗ ਦੀ ਕਾਰ ਦਾ ਨੰਬਰ ਵੀ ਨਹੀਂ ਦੇਖ ਸਕੇ। ਨਾਕੇ 'ਤੇ ਆਟੋ ਦੇ ਨਾ ਰੁਕਣ 'ਤੇ ਜਦੋਂ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਅੱਗੇ ਜਾ ਕੇ ਫੜ ਲਿਆ ਤਾਂ ਉਕਤ ਵਿਵਾਦ ਹੋ ਗਿਆ। ਗੁੰਡਾ ਅਨਸਰਾਂ ਨੇ ਆਟੋ ਦਾ ਪਿੱਛਾ ਕਰਨ ਦੇ ਵਿਰੋਧ ਵਿਚ ਹੀ ਪੁਲਸ ਮੁਲਾਜ਼ਮਾਂ 'ਤੇ ਹਮਲਾ ਕੀਤਾ ਸੀ। ਗੁੰਡਿਆਂ 'ਤੇ ਥਾਣੇਦਾਰ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਥਾਣਾ ਨੰਬਰ 4 ਵਿਚ ਕੱਲ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਸੀ। ਵਾਰਦਾਤ ਦੇ ਚੌਥੇ ਦਿਨ ਤਕ ਪੁਲਸ ਦੇ ਹੱਥ ਕੋਈ ਹਮਲਾਵਰ ਨਹੀਂ ਲਗਾ ਹੈ।
ਮਜ਼ਦੂਰਾਂ ਨੂੰ ਉਜਾੜਨ ਵਾਲੇ ਵਿਅਕਤੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY