ਲੁਧਿਆਣਾ (ਸੰਨੀ) : ਹੁਣ ਸ਼ਹਿਰ ਭਰ ਦੇ ਮੁੱਖ ਚੌਰਾਹਿਆਂ ’ਤੇ, ਜ਼ੈਬਰਾ ਲਾਈਨਾਂ ’ਤੇ ਵਾਹਨ ਪਾਰਕ ਕਰਨ ਜਾਂ ਲਾਲ ਬੱਤੀਆਂ ਜੰਪ ਕਰਨ ’ਤੇ ਟ੍ਰੈਫਿਕ ਮੁਲਜ਼ਮਾਂ ਵਲੋਂ ਨਹੀਂ, ਸਗੋਂ ਪੁਲਸ ਦੀ ਤੀਜੀ ਅੱਖ, ਭਾਵ ਕੈਮਰਿਆਂ ਰਾਹੀਂ ਈ-ਚਲਾਨ ਜਾਰੀ ਕੀਤੇ ਜਾ ਰਹੇ ਹਨ। ਇਸ ਸਾਲ ਜਨਵਰੀ ’ਚ ਬਹੁਤ ਧੂਮਧਾਮ ਨਾਲ ਸ਼ੁਰੂ ਕੀਤੀ ਗਈ, ਇਹ ਸੇਵਾ ਇਕ ਦਰਜਨ ਚੌਰਾਹਿਆਂ ’ਤੇ ਲਾਗੂ ਕੀਤੀ ਗਈ ਹੈ, ਭਵਿੱਖ ਵਿਚ ਹੋਰ ਚੌਰਾਹਿਆਂ ਤੱਕ ਫੈਲਾਉਣ ਦੀ ਯੋਜਨਾ ਹੈ। ਹਾਲ ਹੀ ਵਿਚ ਟ੍ਰੈਫਿਕ ਵਿਭਾਗ ਦੇ ਏ. ਸੀ. ਪੀ. ਗੁਰਦੇਵ ਸਿੰਘ ਨੇ ਨਿੱਜੀ ਤੌਰ ’ਤੇ ਦੁਰਗਾ ਮਾਤਾ ਮੰਦਰ ਚੌਕ ਦਾ ਦੌਰਾ ਕੀਤਾ, ਤਾਂ ਜੋ ਡਰਾਈਵਰਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਜ਼ੈਬਰਾ ਲਾਈਨਾਂ ਪੈਦਲ ਚੱਲਣ ਵਾਲਿਆਂ ਲਈ ਹਨ ਅਤੇ ਲੋਕਾਂ ਨੂੰ ਆਪਣੇ ਵਾਹਨ ਸਟਾਪ ਲਾਈਨ ’ਤੇ ਰੋਕਣੇ ਚਾਹੀਦੇ ਹਨ।
ਜੇਕਰ ਲੋਕ ਜ਼ੈਬਰਾ ਲਾਈਨਾਂ ’ਤੇ ਆਪਣੇ ਵਾਹਨ ਪਾਰਕ ਕਰਦੇ ਹਨ ਜਾਂ ਲਾਲ ਬੱਤੀਆਂ ਜੰਪ ਕਰਦੇ ਹਨ ਤਾਂ ਉਨ੍ਹਾਂ ਨੂੰ ਟ੍ਰੈਫਿਕ ਕਰਮਚਾਰੀਆਂ ਦੀ ਬਜਾਏ ਕੈਮਰਿਆਂ ਜ਼ਰੀਏ ਜੁਰਮਾਨਾ ਕੀਤਾ ਜਾਵੇਗਾ। ਈ-ਚਲਾਨ ਦੀ ਇਕ ਕਾਪੀ ਡਾਕ ਰਾਹੀਂ ਵਾਹਨ ਮਾਲਕ ਦੇ ਰਜਿਸਟਰਡ ਪਤੇ ’ਤੇ ਭੇਜੀ ਜਾ ਰਹੀ ਹੈ ਅਤੇ ਭੁਗਤਾਨ ਆਨਲਾਈਨ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ! ਵੱਡੇ ਭਰਾ ਤੋਂ ਦੁਖੀ ਨਿੱਕੇ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਲਾ ਲਾਈ ਅੱਗ
500 ਰੁਪਏ ਹੈ ਜੁਰਮਾਨਾ ਤੇ ਭੁਗਤਾਨ ਵੀ ਆਨਲਾਈਨ
ਕੈਮਰਿਆਂ ਦੀ ਵਰਤੋਂ ਕਰ ਕੇ ਟ੍ਰੈਫਿਕ ਪੁਲਸ ਦੁਆਰਾ ਜਾਰੀ ਕੀਤੇ ਗਏ ਈ-ਚਲਾਨਾਂ ਲਈ ਜੁਰਮਾਨਾ 500 ਰੁਪਏ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰ ਲੁਧਿਆਣਾ ਪੁਲਸ ਦੀ ਵੈੱਬਸਾਈਟ ’ਤੇ ਦਿੱਤੇ ਗਏ ਲਿੰਕ ’ਤੇ ਜਾ ਕੇ ਘਰ ਬੈਠੇ ਈ-ਚਲਾਨ ਦਾ ਭੁਗਤਾਨ ਵੀ ਆਨਲਾਈਨ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੋਖਾ ਵਿਰੋਧ: ਵੈਟਰਨਰੀ ਵਿਦਿਆਰਥੀਆਂ ਨੇ ਸੜਕ ’ਤੇ ਬੈਠ ਕੇ ਵੇਚੀ ਚਾਹ, ਜੁੱਤੀਆਂ ਵੀ ਕੀਤੀਆਂ ਪਾਲਿਸ਼
NEXT STORY