ਰਾਹੋਂ, (ਪ੍ਰਭਾਕਰ)- ਪੁਲਸ ਨੇ ਠੇਕਾ ਸ਼ਰਾਬ ਦੀਆਂ 13 ਪੇਟੀਆਂ ਛੱਡ ਕੇ ਭੱਜਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ 29 ਜੁਲਾਈ ਨੂੰ ਪਿੰਡ ਨੀਲੋਵਾਲ ਜੰਗਲ ਕੋਲ ਮੁਲਜ਼ਮ ਇਕ ਕਾਰ 'ਚ ਕੈਸ਼ ਵ੍ਹਿਸਕੀ ਦੀਆਂ 11 ਪੇਟੀਆਂ ਤੇ 2 ਪੇਟੀਆਂ ਚੰਡੀਗੜ੍ਹ ਦੀ ਵ੍ਹਿਸਕੀ ਦੀਆਂ ਲਿਆ ਰਿਹਾ ਸੀ। ਪੁਲਸ ਨੂੰ ਦੇਖ ਕੇ ਸ਼ਰਾਬ ਲਿਆਉਣ ਵਾਲਾ ਸੁਰਜੀਤ ਸਿੰਘ ਨਿੱਕੂ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਨੀਲੋਵਾਲ ਥਾਣਾ ਰਾਹੋਂ ਫਰਾਰ ਹੋ ਗਿਆ ਸੀ। ਪੁਲਸ ਨੇ ਸ਼ਰਾਬ ਦੀਆਂ 13 ਪੇਟੀਆਂ ਕਬਜ਼ੇ 'ਚ ਲੈ ਕੇ ਸੁਰਜੀਤ ਸਿੰਘ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕੀਤਾ ਸੀ। ਅੱਜ ਐੱਚ.ਸੀ. ਸੁਰਿੰਦਰ ਕੁਮਾਰ ਦੀ ਪੁਲਸ ਪਾਰਟੀ ਨੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਜੱਜ ਨੇ ਉਸ ਨੂੰ ਜੇਲ ਭੇਜਿਆ।
ਘਰੇਲੂ ਤੇ ਪੁਰਾਣੇ ਵਿਵਾਦਾਂ ਨੂੰ ਲੈ ਕੇ 11 ਲੋਕਾਂ ਖਿਲਾਫ ਮੁਕੱਦਮੇ ਦਰਜ
NEXT STORY