ਸੰਗਰੂਰ (ਰਾਜੇਸ਼ ਕੋਹਲੀ) — ਪੰਜਾਬ 'ਚ ਵੱਧ ਰਹੇ ਨਸ਼ੇ ਤੇ ਪੰਜਾਬੀ ਸੱਭਿਆਚਾਰ 'ਚ ਫੈਲ ਰਿਹਾ ਲੱਚਰ ਗਾਇਕੀ ਦਾ ਰੂਝਾਨ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ, ਉਥੇ ਹੀ ਸੰਗਰੂਰ ਦੇ ਘਨੌਰੀ ਪਿੰਡ ਦੇ ਇਕ 70 ਸਾਲ ਦੇ ਬਜ਼ੁਰਗ ਅਮਰਜੀਤ ਸਿੰਘ ਨੇ ਇਸ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ, ਜਿਸ 'ਚ ਉਹ ਆਪਣੇ ਪਿੰਡ ਤੋਂ ਪਹਿਲਾ ਦਰਬਾਰ ਸਾਹਿਬ ਤੇ ਫਿਰ ਉਥੋਂ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਜਾਣਗੇ । ਇਸ ਮੁਹਿੰਮ ਦੌਰਾਨ ਪਿੰਡ ਦੇ ਕੁਝ ਲੋਕ ਕਾਰ 'ਚ ਉਨ੍ਹਾਂ ਦੇ ਪਿੱਛੇ ਰਹਿਣਗੇ ਤਾਂ ਕਿ ਉਨ੍ਹਾਂ ਨੂੰ ਰਸਤੇ 'ਚ ਕੋਈ ਪਰੇਸ਼ਾਨੀ ਨਾ ਆਵੇ।
70 ਸਾਲ ਦਾ ਇਹ ਬਜ਼ੁਰਗ ਸਮਾਜ 'ਚ ਫੈਲੇ ਨਸ਼ੇ ਤੇ ਪੰਜਾਬੀ ਗਾਣਿਆਂ 'ਚ ਪਰੋਸੀ ਜਾ ਰਹੀ ਗੁੰਡਾਗਰਦੀ, ਹਥਿਆਰਾਂ ਦੇ ਪ੍ਰਦਰਸ਼ਨ ਤੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਯਾਤਰਾ 'ਤੇ ਨਿਕਲਿਆ ਹੈ । ਜਾਣਕਾਰੀ ਮੁਤਾਬਕ ਸੰਗਰੂਰ ਦੇ ਘਨੌਰੀ ਦਾ ਇਹ ਬਜ਼ੁਰਗ ਬੇਹਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਪਿੰਡ-ਪਿੰਡ ਜਾ ਕੇ ਸਾਮਾਨ ਵੇਚਦੇ ਹਨ ਪੰਜਾਬ ਦੇ ਪਿੰਡਾਂ 'ਚ ਨਸ਼ੇ ਦੇ ਹੜ੍ਹ ਨੂੰ ਦੇਖ ਉਨ੍ਹਾਂ ਦੇ ਮਨ 'ਚ ਇਹ ਇੱਛਾ ਜਾਗੀ ਕਿ ਕਿਉੁਂ ਨਾ ਇਸ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਜਿਸ ਕਾਰਨ ਉਨ੍ਹਾਂ ਨੇ ਸਾਈਕਲ ਯਾਤਰਾ ਕਰਨ ਦਾ ਮਨ ਬਣਾ ਲਿਆ, ਅਮਰਜੀਤ ਸਿੰਘ ਪਹਿਲਾਂ ਵੀ ਨਸ਼ੇ ਦੇ ਖਿਲਾਫ ਪਿੰਡ ਤੋਂ ਦਿੱਲੀ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤਕ ਸਾਈਕਲ ਯਾਤਰਾ ਕਰ ਚੁੱਕੇ ਹਨ ਪਰ ਇਸ ਵਾਰ ਉਹ ਪੰਜਾਬੀ ਸੰਗੀਤ 'ਚ ਪਰੋਸੀ ਜਾ ਰਹੀ ਗੁੰਡਾਗਰਦੀ, ਹਥਿਆਰ ਤੇ ਨਸ਼ੇ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।
ਉਥੇ ਹੀ ਇਸ ਸੰਬੰਧੀ ਸਮਾਜ ਸੇਵਕ ਹਰਬੰਸ ਸਿੰਘ ਨੇ ਕਿਹਾ ਕਿ ਅਮਰਜੀਤ ਸਿੰਘ ਇਸ ਤੋਂ ਪਹਿਲਾਂ ਵੀ ਆਪਣੇ ਪਿੰਡ ਤੋਂ ਦਿੱਲੀ ਦੀ ਯਾਤਰਾ ਕਰ ਚੁੱਕੇ ਹਨ। ਹੁਣ ਪਿੰਡ ਤੋਂ ਅੰਮ੍ਰਿਤਸਰ ਤੇ ਉਥੋਂ ਦਿੱਲੀ ਦੇ ਲਈ ਸਾਈਕਲ ਯਾਤਰਾ 'ਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਅਮਰਜੀਤ ਸਿੰਘ ਨੇ ਜ਼ਿੰਦਗੀ 'ਚ ਕਦੇ ਨਸ਼ਾ ਨਹੀਂ ਕੀਤਾ ਤੇ ਹੁਣ ਲੋਕਾਂ ਨੂੰ ਨਸ਼ੇ ਤੇ ਲੱਚਰ ਗਾਣਿਆਂ ਦੇ ਖਿਲਾਫ ਜਾਗਰੂਕ ਕਰ ਰਹੇ ਹਨ, ਜੋ ਕਿ ਇਕ ਬਹੁਤ ਚੰਗੀ ਕੋਸ਼ਿਸ਼ ਹੈ ਜੇਕਰ ਇਨ੍ਹਾਂ ਦੀ ਤਰ੍ਹਾਂ ਹਰ ਇਨਸਾਨ ਅਜਿਹੀ ਸੋਚ ਰੱਖੇ ਤਾਂ ਪੰਜਾਬ ਇਕ ਨਸ਼ਾ ਮੁਕਤ ਸੂਬਾ ਬਣ ਸਕਦਾ ਹੈ।
ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ 'ਚ ਦੋਸ਼ੀ ਨੂੰ 7 ਸਾਲ ਦੀ ਸਜ਼ਾ
NEXT STORY