ਮੋਗਾ, (ਆਜ਼ਾਦ)- ਵੀਰਵਾਰ ਦੀ ਸਵੇਰੇ ਨੂੰ 11 ਵਜੇ ਦੇ ਕਰੀਬ ਦਿਨ-ਦਿਹਾੜੇ ਦੱਤ ਰੋਡ ਮੋਗਾ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਰਿਟਾ. ਅਧਿਆਪਕਾ ਤੋਂ ਡੇਢ ਲੱਖ ਰੁਪਏ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਇਸ ਤਰ੍ਹਾਂ ਹੋਈ ਘਟਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਿਟਾ. ਅਧਿਆਪਕਾ ਸਤਿੰਦਰਪਾਲ ਕੌਰ ਨਿਵਾਸੀ ਕੱਪੜਾ ਮਾਰਕੀਟ ਕੈਂਪ ਭੀਮ ਨਗਰ, ਮੋਗਾ ਨੇ ਦੱਸਿਆ ਕਿ ਉਹ ਸੁਰਿੰਦਰ ਕੌਰ ਨਿਵਾਸੀ ਤਖਾਣਵੱਧ ਦੇ ਨਾਲ ਜੀ. ਟੀ. ਰੋਡ ਮੋਗਾ 'ਤੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ 'ਚੋਂ 1.50 ਲੱਖ ਰੁਪਏ ਕਢਵਾਉਣ ਤੋਂ ਬਾਅਦ ਘਰ ਜਾ ਰਹੀ ਸੀ ਕਿ ਜਦੋਂ ਹੀ ਉਹ ਦੱਤ ਰੋਡ 'ਤੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਉਸ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਪਰਸ 'ਚ ਡੇਢ ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਮੋਬਾਇਲ, ਪਾਸ-ਬੁੱਕ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਜਿਸ 'ਤੇ ਅਸੀਂ ਰੌਲਾ ਵੀ ਪਾਇਆ ਪਰ ਲੁਟੇਰੇ ਭੱਜਣ ਵਿਚ ਸਫਲ ਹੋ ਗਏ। ਅਸੀਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਬੱਚੇ ਦੀ ਲਾਸ਼ ਸਿਵਲ ਹਸਪਤਾਲ 'ਚ ਰੱਖ ਕੇ ਦਿੱਤਾ ਰੋਸ ਧਰਨਾ
NEXT STORY