ਹਰੀਕੇ ਪੱਤਣ, (ਲਵਲੀ) - ਅੱਜ ਕੁੱਲ ਹਿੰਦ ਕਿਸਾਨ ਸਭਾ ਨੇ 82ਵਾਂ ਸਥਾਪਨਾ ਦਿਵਸ ਤਹਿਸੀਲ ਪ੍ਰਧਾਨ ਸ਼ਿੰਗਾਰਾ ਸਿੰਘ ਜੌਣੇਕੇ ਦੀ ਅਗਵਾਈ ਹੇਠ ਹਰੀਕੇ ਪੱਤਣ ਵਿਖੇ ਮਨਾਇਆ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਵੱਲਂੋ ਝੰਡੇ ਦੀ ਰਸਮ ਤਂੋ ਪਹਿਲਾਂ ਹਰੀਕੇ ਬਾਜ਼ਾਰ ਵਿਚ ਪੈਦਲ ਮਾਰਚ ਕੱਢਿਆ ਗਿਆ। ਇਸ ਦੌਰਾਨ ਜ਼ਿਲਾ ਪ੍ਰਧਾਨ ਬਚਿੱਤਰ ਸਿੰਘ ਜੌਣੇਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨੀ ਦਾ ਸ਼ੋਸ਼ਣ ਕੀਤਾ ਤਾਂ ਉਸ ਸਮੇਂ ਕਿਸਾਨਾਂ ਵਿਚ ਹੋਰ ਰੋਹ ਉੱਠਿਆ ਮਿਤੀ 11-4-1936 ਨੂੰ ਚਾਚਾ ਅਜੀਤ ਸਿੰਘ ਨੇ ਕੁੱਲ ਹਿੰਦ ਕਿਸਾਨ ਸਭਾ ਦਾ ਆਗਾਜ ਕੀਤਾ ਤੇ ਕਿਸਾਨਾਂ ਨੂੰ ਇਕੱਠਿਆਂ ਕਰ ਕੇ ਸਮੇਂ ਦੇ ਹਾਕਮਾਂ ਖਿਲਾਫ ਘੋਲ ਸ਼ੁਰੂ ਕਰ ਦਿੱਤਾ ਸੀ। ਇਸ ਮੌਕੇ ਰਾਣਾ ਮਸੀਹ ਚੂਸਲੇਵੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾੜੀ ਦੀ ਫਸਲ ਮੰਡੀਆਂ 'ਚ ਆ ਰਹੀ ਹੈ। ਸਰਕਾਰ ਵੱਲੋਂ ਫਸਲ ਚੁੱਕਣ ਦਾ ਢੁੱਕਵਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡਾ. ਸੁਆਮੀਨਾਥਨ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਫਸਲਾਂ ਦੇ ਰੇਟ ਦਿੱਤੇ ਜਾਣ। ਇਸ ਮੌਕੇ ਰਤਨ ਸਿੰਘ, ਪ੍ਰਗਟ ਸਿੰਘ, ਨਿਰਵੈਲ ਸਿੰਘ, ਸਕੱਤਰ ਸਿੰਘ, ਬਿੱਕਰ ਸਿੰਘ ਜੌਣੇਕੇ, ਹਰਭਜਨ ਸਿੰਘ, ਕਾਬਲ ਸਿੰਘ ਗੰਡੀਵਿੰਡ, ਬਲਜਿੰਦਰ ਸਿੰਘ ਸ਼ਾਹ ਪੰਨਗੋਟਾ, ਹਰਦਿਆਲ ਸਿੰਘ ਭੋਲਾ ਅਲੀਪੁਰ, ਰਾਣਾ ਮਸੀਹ, ਬਲਦੇਵ ਸਿੰਘ ਹਰੀਕੇ, ਲਖਬੀਰ ਸਿੰਘ ਹਰੀਕੇ, ਗੁਲਸ਼ੇਰ ਸਿੰਘ ਨੌਸ਼ਿਹਰਾ ਪੰਨੂੰਆ ਆਦਿ ਕਿਸਾਨ ਹਾਜ਼ਰ ਸਨ।
ਸੜਕ 'ਤੇ ਹੁੱਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਪੁਲਸ ਨੇ ਕੀਤਾ ਕਾਬੂ
NEXT STORY