ਦੀਨਾਨਗਰ(ਹਰਜਿੰਦਰ ਗੋਰਾਇਆ)- ਅੱਜ ਦੀਨਾਨਗਰ ਦੇ ਪਿੰਡ ਆਵਾਂਖਾ ਵਿਖੇ ਉਸ ਸਮੇਂ ਮਾਹੌਲ ਹਫ਼ੜਾ-ਦਫ਼ੜੀ ਵਾਲਾ ਹੋ ਗਿਆ ਜਦ ਪਿੰਡ ਦੇ ਇੱਕ ਨੌਜਵਾਨ ਦੇ ਘਰ ਤੜਕਸਾਰ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਨੌਜਵਾਨ ਨੇ ਆਪਣੇ ਘਰ ਦੇ ਸਾਰੇ ਸਾਮਾਨ ਨੂੰ ਅੱਗ ਲਾ ਦਿੱਤੀ ਅਤੇ ਘਰ ਦਾ ਸਾਮਾਨ ਗਲੀ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ। ਨੌਜਵਾਨ ਗੁੱਸੇ 'ਚ ਗੈਸ ਸਿਲੰਡਰ ਲੈ ਕੇ ਛੱਤ ਦੇ ਚੱਡ ਗਿਆ ਅਤੇ ਖੁਦ ਨੂੰ ਅੱਗ ਲਾਉਣ ਦੀਆਂ ਧਮਕੀਆਂ ਦੇਣ ਲੱਗ ਗਿਆ। ਨੌਜਵਾਨ ਨੇ ਕਿਹਾ ਜੇਕਰ ਕੋਈ ਅਧਿਕਾਰੀ ਉਸ ਕੋਲ ਆਇਆ ਤਾਂ ਉਹ ਆਪਣੇ ਆਪ ਨੂੰ ਮਾਰ ਲਵੇਗਾ। ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਲੋਕਾਂ ਦਾ ਭਾਰੀ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਇਸ ਨੌਜਵਾਨ ਵੱਲੋਂ ਇਹ ਹਾਈ ਵੋਲਟੇਜ ਡਰਾਮਾ ਕਾਫੀ ਵੱਡੇ ਪੱਧਰ 'ਤੇ ਕੀਤਾ ਗਿਆ ।

ਇਹ ਵੀ ਪੜ੍ਹੋ- ਵਿਜੀਲੈਂਸ ਵਿਭਾਗ ਦੀ ਮਿਹਨਤ ਦੇ ਫਿਰ ਜਾਂਦਾ ਪਾਣੀ, ਜਦ ਅਦਾਲਤ ’ਚ ਮੁਕਰ ਜਾਂਦੇ ਨੇ ਗਵਾਹ
ਇਸ ਸਬੰਧੀ ਜਦ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਵੱਲੋਂ ਅਜੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਜਾਂਚ ਤੋਂ ਬਾਅਦ ਤੱਤ ਸਾਹਮਣੇ ਆਉਣਗੇ ਫਿਰ ਗੱਲ ਕੀਤੀ ਜਾਵੇਗੀ ਪਰ ਇਹ ਹਾਈ ਵੋਲਟੇਜ ਡਰਾਮਾ ਇਲਾਕੇ ਅੰਦਰ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਪਕ ਬਾਲੀ ਨੇ ਸੈਰ-ਸਪਾਟਾ ਤੇ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ
NEXT STORY