ਝਬਾਲ (ਹਰਬੰਸ ਲਾਲੂਘੁੰਮਣ, ਰਜਿੰਦਰ) - ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਯੋਜਨਾਵਾਂ ਦਾ ਲਾਭ ਹਲਕਾ ਤਕਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਬਿਨਾਂ ਭੇਦ ਭਾਵ ਦੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਹਰੇਕ ਵਰਗ ਦੇ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ 'ਤੇ ਸਰਪੰਚ ਮੋਨੂੰ ਚੀਮਾ ਨੇ ਪੰਚਾਇਤ ਘਰ ਅੱਡਾ ਝਬਾਲ ਵਿਖੇ ਲਾਭਪਾਤਰੀਆਂ ਨੂੰ ਆਟਾ ਦਾਲ ਸਕੀਮ ਤਹਿਤ ਸਸਤੀ ਕਣਕ ਤਕਸੀਮ ਕਰਦਿਆਂ ਕੀਤਾ। ਸਰਪੰਚ ਮੋਨੂੰ ਚੀਮਾ ਨੇ ਦੱਸਿਆ ਕਿ ਕਸਬਾ ਝਬਾਲ ਦੀਆਂ ਸੱਤ ਪੰਚਾਇਤਾਂ 'ਚੋਂ ਪੰਜ ਪੰਚਾਇਤਾਂ ਦੇ ਲਾਭਪਾਤਰੀਆਂ ਨੂੰ ਸਰਪੰਚ ਸੋਨੂੰ ਚੀਮਾ ਦੀ ਅਗਵਾਈ 'ਚ ਪਹਿਲਾਂ ਹੀ ਕਣਕ ਵੰਡੀ ਜਾ ਚੁੱਕੀ ਹੈ ਜਦ ਕਿ ਅੱਡਾ ਝਬਾਲ ਦੇ ਲਾਭਪਾਤਰੀਆਂ ਦੀ ਕਣਕ ਪੈਡਿੰਗ ਚਲੀ ਆ ਰਹੀ ਸੀ। ਉਨਾਂ ਦੱਸਿਆ ਕਿ ਸੈਂਕੜੇ ਲਾਭਪਾਤਰੀਆਂ ਨੂੰ 1 ਹਜ਼ਾਰ ਕੁਇੰਟਲ (2000 ਕੱਟਾ) ਤੋਂ ਵੱਧ ਸਸਤੀ ਕਣਕ ਤਕਸੀਮ ਕਰਕੇ ਕਣਕ ਵੰਡਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਮੌਕੇ ਅੱਡਾ ਝਬਾਲ ਗ੍ਰਾਮ ਪੰਚਾਇਤ ਤੋਂ ਮੈਂਬਰ ਰਵਿੰਦਰ ਕੁਮਾਰ ਬਿੱਟੂ ਝਬਾਲ, ਮਨਜੀਤ ਸਿੰਘ ਭੋਜੀਆਂ, ਰਮਨ ਕੁਮਾਰ ਮੈਂਬਰ ਪੰਚਾਇਤ, ਸ਼ਿੰਦੇ ਸ਼ਾਹ ਨੰਬਰਦਾਰ, ਵੀਰੂ ਅੱਡਾ ਝਬਾਲ, ਮਨਜੀਤ ਕੌਰ ਮੈਂਬਰ ਪੰਚਾਇਤ, ਕਾਂਤਾ ਦੇਵੀ, ਗ੍ਰਾਮ ਪੰਚਾਇਤ ਝਬਾਲ ਖਾਮ ਤੋਂ ਮੈਂਬਰ ਪੰਚਾਇਤ ਸਤਨਾਮ ਸਿੰਘ ਸੱਤਾ, ਪ੍ਰਕਾਸ਼ ਸਿੰਘ ਪਾਸ਼ਾ, ਗ੍ਰਾਮ ਪੰਚਾਇਤ ਝਬਾਲ ਪੁੱਖਤਾ ਤੋਂ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸੁੱਖ ਝਬਾਲ, ਸਮਾਜ ਸੇਵੀ ਮਨਜਿੰਦਰ ਸਿੰਘ ਲਹਿਰੀ, ਪ੍ਰਧਾਨ ਬੰਟੀ ਸ਼ਰਮਾ, ਚੇਅਰਮੈਨ ਸਾਗਰ ਸ਼ਰਮਾ, ਰਾਜਦਵਿੰਦਰ ਸਿੰਘ ਰਾਜਾ, ਨੰਬਰਦਾਰ ਹਰਬੰਸ ਸਿੰਘ, ਕਰਮ ਸਿੰਘ ਮੈਂਬਰ ਪੰਚਾਇਤ, ਨਸ਼ੀਬ ਸਿੰਘ ਬਿੱਲਾ, ਜੱਗਾ ਸਵਰਗਾਪੁਰੀ, ਸੱਜਣ ਸਿੰਘ ਮਲ•ਵਈ, ਰਾਮ ਸਿੰਘ ਨਾਮਧਾਰੀ, ਗੁਰਜੀਤ ਸਿੰਘ ਜੀਓਬਾਲਾ, ਸੂਰਜ ਸੂਦ ਆਦਿ ਮੌਜ਼ੂਦ ਸਨ।
ਝਬਾਲ 'ਚ 15 ਨੂੰ ਲਗਾਇਆ ਜਾਵੇਗਾ ਕਿਸਾਨ ਜਾਗਰੂਕਤਾ ਕੈਂਪ
NEXT STORY