ਸਮਾਨਾ (ਸ਼ਸ਼ੀਪਾਲ) — ਕੁਝ ਦਿਨ ਪਹਿਲਾਂ ਪਿੰਡ ਬਾਦਸ਼ਾਹਪੁਰ ਕਾਲੇਕੀ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬੀਤੀ ਰਾਤ ਭਾਖੜਾ ਨਹਿਰ ਦੀ ਟੋਹਾਨਾ ਬ੍ਰਾਂਚ ਦੇ ਨੇੜਿਓ ਬਰਾਮਦ ਹੋ ਗਿਆ ਹੈ।
ਸਦਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਸਿਵਲ ਹਸਪਤਾਲ 'ਚ ਲਾਸ਼ ਪੋਸਟਮਾਰਟਮ ਕਰਵਾਉਣ ਦੇ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਪ੍ਰਗਟ ਸਿੰਘ (25) ਪੁੱਤਰ ਅਮਰੀਕ ਸਿੰਘ ਨਿਵਾਸੀ ਪਿੰਡ ਬਾਦਸ਼ਾਹਪੁਰ ਕਾਲੇਕੀ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਉਸ ਦਾ ਭਰਾ 29 ਅਕਤੂਬਰ ਨੂੰ ਘਰੋਂ ਚਲਾ ਗਿਆ ਸੀ, ਜਿਸ ਦੀ ਤਲਾਸ਼ ਕਰਦੇ ਹੋਏ ਬੀਤੀ ਰਾਤ ਟੋਹਾਨਾ ਦੇ ਨੇੜੇ ਨਹਿਰ ਤੋਂ ਉਸ ਦੀ ਲਾਸ਼ ਬਰਾਮਦ ਹੋ ਗਈ।
ਆਰ. ਐੱਸ. ਐੱਸ. ਆਗੂਆਂ ਦੇ ਹੋ ਰਹੇ ਕਤਲਾਂ ਦੇ ਮੱਦੇਨਜ਼ਰ, ਪੁਲਸ ਧਾਰਮਿਕ ਆਗੂਆਂ ਨੂੰ ਦੇਵੇਗੀ ਸੁਰੱਖਿਆ
NEXT STORY