ਧੂਰੀ(ਸੰਜੀਵ ਜੈਨ)— ਇਥੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਥੇ ਇਕ ਕਲਯੁੱਗੀ ਪੁੱਤ ਆਪਣੀ ਹੀ ਮਾਂ 'ਤੇ ਤਿੱਖੇ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ। ਪੁਲਸ ਸਟੇਸ਼ਨ ਸਿਟੀ ਧੂਰੀ 'ਚ ਜਤਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਧੂਰੀ ਵੱਲੋਂ ਦਰਜ ਕਰਵਾਏ ਗਏ ਮਾਮਲੇ ਮੁਤਾਬਕ ਉਸ ਦਾ ਭਰਾ ਦੋਸ਼ੀ ਰਾਮ ਸਿੰਘ ਜੋ ਮੋਤੀ ਵਾਲਾ ਮੁਹੱਲੇ 'ਚ ਰਹਿੰਦਾ ਹੈ, ਨਸ਼ੇ ਦਾ ਆਦੀ ਹੈ। ਸ਼ੁੱਕਰਵਾਰ ਨੂੰ ਉਹ ਨਸ਼ੇ 'ਚ ਟੱਲੀ ਹੋ ਕੇ ਉਸ ਦੇ ਘਰ 'ਚ ਆ ਕੇ ਆਪਣੀ ਮਾਂ ਦੇ ਨਾਲ ਲੜਾਈ ਕਰਨ ਲੱਗਾ। ਜਦੋਂ ਉਸ ਦੀ ਮਾਂ ਦਰਸ਼ਨਾ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਘਰ 'ਚ ਹੀ ਪਈ ਰਾਡ ਮਾਰ ਕੇ ਦਰਸ਼ਨਾ ਕੌਰ ਦੀ ਸੱਜੀ ਲੱਤ 'ਤੇ ਤਿੱਖਾ ਵਾਰ ਕਰ ਦਿੱਤਾ। ਇਸ ਹਮਲੇ 'ਚ ਪੀੜਤਾ ਦਰਸ਼ਨਾ ਕੌਰ ਦੀ ਲੱਤ ਟੁੱਟ ਗਈ ਅਤੇ ਦੋਸ਼ੀ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਦੋਸ਼ੀ ਰਾਮ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜਲੰਧਰ ਪੁਲਸ ਨੇ ਗੈਂਗਸਟਰ ਮੁਨੀਸ਼ ਨੂੰ ਸਾਥੀਆਂ ਸਮੇਤ ਕੀਤਾ ਕਾਬੂ
NEXT STORY