ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬਰਸਾਤ ਤੋਂ ਬਾਅਦ ਉਫ਼ਾਨ 'ਤੇ ਆਈ ਕਾਲੀ ਵੇਈਂ ਵਿਚ ਅੱਜ ਦੁਪਹਿਰ ਪਿੰਡ ਪੁਲ ਪੁਖ਼ਤਾ ਨੇੜੇ ਇਕ ਲੜਕਾ ਡੁੱਬ ਗਿਆ। ਪ੍ਰਵਾਸੀ ਮਜ਼ਦੂਰ ਦਾ ਪੁੱਤਰ ਮਨੂੰ ਆਪਣੇ ਸਾਥੀਆਂ ਨਾਲ ਕਾਲੀ ਵੇਈਂ ਵਿਚ ਨਹਾ ਰਿਹਾ ਸੀ ਕਿ ਅਚਾਨਕ ਉਹ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਮਨੂੰ ਪੁੱਤਰ ਤੋਤਾ ਰਾਮ ਵਾਸੀ ਪਿੰਡ ਦਾਦਾ ਬਰੇਲੀ (ਉੱਤਰ ਪ੍ਰਦੇਸ਼) ਹਾਲ ਵਾਸੀ ਜਾਮਾ ਮਸਜਿਦ ਨੂਰਾਨੀ ਉੜਮੁੜ ਵਜੋਂ ਹੋਈ ਹੈ। ਇਸ ਮੌਕੇ ਮਨੂੰ ਦੀ ਮਾਂ ਨੇ ਵਿਰਲਾਪ ਕਰਦੇ ਹੋਏ ਦੱਸਿਆ ਕਿ ਅੱਜ ਦੁਪਹਿਰ ਕਰੀਬ 3 ਵਜੇ ਮਨੂੰ ਆਪਣੇ ਸਾਥੀਆਂ ਨਾਲ ਘਰੋਂ ਨਿਕਲਿਆ ਸੀ ਅਤੇ ਮਨੂੰ ਕਾਲੀ ਵੇਈਂ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਸੀ।
ਜਿਸ ਤੋਂ ਬਾਅਦ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਮਨੂੰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੇਰ ਸ਼ਾਮ ਗੋਤਾਖੋਰਾਂ ਨੇ ਮਨੂੰ ਦੀ ਲਾਸ਼ ਨੂੰ ਵੇਈ ਤੋਂ ਬਾਹਰ ਕੱਢਿਆ ਅਤੇ ਪੁਲਸ ਨੇ ਇਸ ਨੂੰ ਸਿਵਲ ਹਸਪਤਾਲ ਟਾਂਡਾ ਲਿਆਂਦਾ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ-ਕਪੂਰਥਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਪਈਆਂ ਭਾਜੜਾਂ, ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਹਿਲਪੁਰ ਦੀ ਪੁਲਸ ਨੇ ਸੁਲਝਾਇਆ ਅੰਨ੍ਹੇ ਕਤਲ ਦਾ ਮਾਮਲਾ, ਭਾਣਜੇ ਨੇ ਹੀ ਮਾਮੇ ਨੂੰ ਦਿੱਤੀ ਸੀ ਰੂਹ ਕੰਬਾਊ ਮੌਤ
NEXT STORY