ਬਟਾਲਾ/ਕਾਲਾ ਅਫਗਾਨਾ, (ਬੇਰੀ, ਬਲਵਿੰਦਰ)- ਅੱਜ ਪਿੰਡ ਮੁਰੀਦਕੇ ਵਿਖੇ 2 ਧਿਰਾਂ ਦੇ ਹੋਏ ਝਗੜੇ 'ਚ ਗੋਲੀ ਚੱਲਣ ਨਾਲ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ ਅਤੇ ਐੱਸ. ਐੱਚ. ਓ. ਚਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਿੰਡ ਮੁਰੀਦਕੇ ਦੇ ਹੀ ਇਕ ਨੌਜਵਾਨ ਨਾਲ ਗੁਰਤਾਜ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਬੀਤੀ ਸ਼ਾਮ ਤਕਰਾਰ ਹੋ ਗਿਆ। ਉਪਰੰਤ ਅੱਜ ਉਕਤ ਨੌਜਵਾਨ ਆਪਣੇ ਕੁਝ ਸਾਥੀਆਂ ਸਮੇਤ ਗੁਰਤਾਜ ਸਿੰਘ ਦੇ ਘਰ ਦਾਖਲ ਹੋਇਆ ਅਤੇ ਉਸ 'ਤੇ ਫਾਇਰ ਕਰ ਦਿੱਤੇ, ਜਿਸ ਨਾਲ ਇਕ ਗੋਲੀ ਗੁਰਤਾਜ ਸਿੰਘ ਦੀ ਲੱਕ 'ਚ ਲੱਗ ਗਈ। ਉਨ੍ਹਾਂ ਕਿਹਾ ਕਿ ਗੁਰਤਾਜ ਸਿੰਘ ਨੂੰ ਅੰਮ੍ਰਿਤਸਰ ਵਿਖੇ ਡਾਕਟਰਾਂ ਵੱਲੋਂ ਰੈਫਰ ਕੀਤਾ ਗਿਆ ਅਤੇ ਜੋ ਵੀ ਬਿਆਨ ਗੁਰਤਾਜ ਸਿੰਘ ਵੱਲੋਂ ਦਿੱਤੇ ਜਾਣਗੇ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
ਨਾਜਾਇਜ਼ ਮਾਈਨਿੰਗ ਦੇ ਸਬੰਧ 'ਚ ਮਾਮਲਾ ਦਰਜ
NEXT STORY