ਜਲੰਧਰ, (ਸ਼ੋਰੀ)- ਬੱਸ ਸਟੈਂਡ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਕਾਰ 'ਚ ਬੈਠ ਕੇ ਪੈੱਗ ਲਾਉਣ ਵਾਲਿਆਂ ਦੇ ਖਿਲਾਫ ਪੁਲਸ ਕਮਿਸ਼ਨਰ ਦੇ ਆਦੇਸ਼ਾਂ 'ਤੇ ਥਾਣਾ ਨੰ. 7 ਦੀ ਪੁਲਸ ਨੇ ਵਿਸ਼ੇਸ਼ ਮੁਹਿੰਮ ਛੇੜ ਦਿੱਤੀ ਹੈ। ਬੀਤੀ ਰਾਤ 2 ਵਜੇ ਤੋਂ ਬਾਅਦ ਥਾਣਾ ਨੰ. 7 ਦੇ ਇੰਸ. ਓਂਕਾਰ ਸਿੰਘ ਬਰਾੜ ਖੁਦ ਸਰਕਾਰੀ ਗੱਡੀ ਵਿਚ ਪੁਲਸ ਫੋਰਸ ਸਮੇਤ ਸਵਾਰ ਹੋ ਕੇ ਚੈਕਿੰਗ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕਾਰ ਵਿਚ ਬੈਠ ਕੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਉਨ੍ਹਾਂ ਆਪਣੇ ਇਲਾਕਿਆਂ ਵਿਚ ਨਾਕਿਆਂ 'ਤੇ ਚੈਕਿੰਗ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ।
ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ ਕਿ ਕੁਝ ਲੋਕ ਬਿਨਾਂ ਮਤਲਬ ਬੱਸ ਸਟੈਂਡ ਵਿਚ ਆਵਾਰਾਗਰਦੀ ਕਰਨ ਆਉਂਦੇ ਹਨ, ਉਨ੍ਹਾਂ ਖਿਲਾਫ ਜਲਦੀ ਐਕਸ਼ਨ ਹੋਵੇਗਾ ਤੇ ਆਵਾਰਾਗਰਦੀ ਕਰਨ ਵਾਲਿਆਂ 'ਤੇ ਵੀ ਕੇਸ ਦਰਜ ਹੋਵੇਗਾ ਕਿਉਂਕਿ ਰਾਤ ਨੂੰ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਾਕ ਵਿਚ ਘੁੰਮਦੇ ਹਨ।
ਵਿਦਿਆਰਥੀਆਂ ਦਾ ਭਵਿੱਖ ਸਰਕਾਰ ਵੱਲੋਂ ਪਾਇਆ ਜਾ ਰਿਹੈ ਖਤਰੇ 'ਚ
NEXT STORY