ਬੱਧਨੀ ਕਲਾਂ, (ਬੱਬੀ)- ਪਿੰਡ ਦੋਧਰ ਸ਼ਰਕੀ ਵਿਖੇ ਪੁਰਾਣੀ ਰੰਜਿਸ਼ ਕਾਰਨ ਜਬਰੀ ਘਰ 'ਚ ਦਾਖਲ ਹੋ ਕੇ ਇਕ ਔਰਤ ਨੂੰ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਪਿੰਡ ਦੇ ਹੀ ਦੋ ਸਕੇ ਭਰਾਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਔਰਤ ਹਰਪ੍ਰੀਤ ਕੌਰ ਪਤਨੀ ਜਗਸੀਰ ਸਿੰਘ ਉਰਫ ਗੋਪੀ ਵਾਸੀ ਦੋਧਰ ਸ਼ਰਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਇਕ ਭੱਠੇ 'ਤੇ ਇੱਟਾਂ ਕੱਢਣ ਦਾ ਕੰਮ ਕਰਦੀ ਹੈ। ਬੀਤੇ ਦਿਨੀਂ ਸਾਡੇ ਪਿੰਡ ਦੇ ਹੀ ਦੋ ਸਕੇ ਭਰਾ ਸੋਨੀ ਸਿੰਘ ਅਤੇ ਕ੍ਰਿਸ਼ਨ ਸਿੰਘ ਜੋ ਕਿ ਕਿਸੇ ਹੋਰ ਭੱਠੇ 'ਤੇ ਕੰਮ ਕਰਦੇ ਹਨ, ਆਪਣੇ ਕੁਝ ਸਾਥੀਆਂ ਸਮੇਤ ਸਾਡੇ ਕੋਲ ਬੈਠ ਕੇ ਸ਼ਰਾਬ ਪੀਣ ਲੱਗ ਪਏ।
ਅਸੀਂ ਵਿਰੋਧ ਕਰਦਿਆਂ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕ ਦਿੱਤਾ, ਜਿਸ 'ਤੇ ਉਹ ਉਥੋਂ ਚਲੇ ਗਏ ਤੇ ਬੀਤੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਉਕਤ ਦੋਵੇਂ ਹੱਥਾਂ 'ਚ ਲੋਹੇ ਦੀਆਂ ਪਾਈਪਾਂ ਫੜੀ ਜਬਰੀ ਸਾਡੇ ਘਰ 'ਚ ਦਾਖਲ ਹੋਏ ਤੇ ਮੇਰੇ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਈ, ਮੇਰੇ ਬਚਾਅ ਲਈ ਜਦੋਂ ਮੇਰਾ ਪਤੀ ਅੱਗੇ ਆਇਆ ਤਾਂ ਉਕਤ ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲੋਹੇ ਦੀਆਂ ਪਾਈਪਾਂ ਸਮੇਤ ਭੱਜ ਗਏ।
ਮੇਰੇ ਪਤੀ ਨੇ ਆਪਣੇ ਛੋਟੇ ਭਰਾ ਨਾਲ ਰਲ ਕੇ ਮੈਨੂੰ ਸਿਵਲ ਹਸਪਤਾਲ ਢੁਡੀਕੇ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਤੁਰੰਤ ਮੇਰਾ ਇਲਾਜ ਕਰ ਕੇ ਮੇਰੀ ਜਾਨ ਬਚਾਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਉਕਤ ਪੀੜਤ ਔਰਤ ਦੇ ਬਿਆਨਾਂ 'ਤੇ ਸੋਨੀ ਸਿੰਘ ਤੇ ਕ੍ਰਿਸ਼ਨ ਸਿੰਘ ਪੁੱਤਰਾਨ ਗਿਆਨ ਸਿੰਘ ਵਾਸੀ ਦੋਧਰ ਸ਼ਰਕੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਆਰਥਿਕ ਤੰਗੀ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਬਾਕਸਰ ਲਈ 2 ਲੱਖ ਦਾ ਮੈਡੀਕਲ ਬਿੱਲ ਮਨਜ਼ੂਰ ਕੀਤਾ
NEXT STORY