ਨਵਾਂਸ਼ਹਿਰ, (ਤ੍ਰਿਪਾਠੀ)- 22 ਸਾਲਾ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਨੌਜਵਾਨ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਥਾਣਾ ਬਲਾਚੌਰ ਦੀ ਪੁਲਸ ਨੂੰ ਪੀੜਤਾ ਨੇ ਦੱਸਿਆ ਕਿ ਬੀਤੀ 30 ਅਗਸਤ ਨੂੰ ਉਹ ਆਪਣੀ ਰਿਸ਼ਤੇਦਾਰੀ 'ਚ ਗਈ ਹੋਈ ਸੀ, ਜਦੋਂਕਿ ਉਸ ਦਾ ਲੜਕਾ ਆਪਣੇ ਕੰਮ 'ਤੇ ਗਿਆ ਸੀ। ਇਸ ਦੌਰਾਨ ਉਸ ਦੀ ਧੀ ਨੂੰ ਉਸ ਦੇ ਗੁਆਂਢ ਵਿਚ ਹੀ ਰਹਿਣ ਵਾਲਾ ਨਿੰਮਾ ਪੁੱਤਰ ਨਸੀਬ ਚੰਦ ਵਰਗਲਾ ਕੇ ਲੈ ਗਿਆ। ਨਿੰਮਾ ਤੇ ਉਸ ਦੀ ਲੜਕੀ ਦਾ ਮੋਬਾਇਲ ਵੀ ਬੰਦ ਹੈ। ਉਸ ਨੇ ਆਪਣੀ ਲੜਕੀ ਨੂੰ ਭਜਾਉਣ 'ਚ ਇਕ ਮਹਿਲਾ 'ਤੇ ਮੁਲਜ਼ਮ ਦੀ ਮਦਦ ਕਰਨ ਦਾ ਦੋਸ਼ ਵੀ ਲਾਇਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਦੀਆਂ 444 ਬੋਤਲਾਂ ਸਣੇ ਕਾਬੂ
NEXT STORY