ਅੰਮ੍ਰਿਤਸਰ (ਦਲਜੀਤ)- ਫਗਵਾੜਾ ਵਿਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ 12 ਸਾਲਾ ਬੱਚੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਪਣੇ ਨਵਜਨਮੇ ਬੱਚੇ ਨੂੰ ਛੱਡ ਕੇ ਭੱਜਣ ਦੇ 2 ਦਿਨਾਂ ਬਾਅਦ ਪਰਤ ਆਈ ਹੈ। ਗੁਰੂ ਨਾਨਕ ਦੇਵ ਹਸਪਤਾਲ ਵਿਚ ਮੌਕੇ ’ਤੇ ਪਹੁੰਚੇ ਪੁਲਸ ਪ੍ਰਸ਼ਾਸਨ ਨੇ ਕੁੜੀ ਤੇ ਉਸਦੇ ਪਿਤਾ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਕੁਝ ਦਿਨਾਂ ਤੋਂ ਜਣੇਪੇ ਦੇ ਦਰਦ ਕਾਰਨ ਹਸਪਤਾਲ ’ਚ ਜ਼ੇਰੇ ਇਲਾਜ ਸੀ ਅਤੇ ਉਸ ਦੀ ਹਾਲਤ ’ਚ ਸੁਧਾਰ ਹੋਣ ’ਤੇ ਉਹ ਆਪਣੇ ਪਿਤਾ ਸਮੇਤ ਹਸਪਤਾਲ ’ਚੋਂ ਫ਼ਰਾਰ ਹੋ ਗਈ ਸੀ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਬੱਚੀ ਤੇ ਉਸ ਦੀ ਬੱਚੀ ਦਾ ਡੀ. ਐੱਨ. ਏ. ਟੈਸਟ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਵਾਹ ! ਕਲਯੁਗੀ ਬੱਚੇ, ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਣ ਲਈ ਮਜ਼ਬੂਰ ਪਿਤਾ, ਧੀਆਂ ਘਰ ਰਹਿ ਰਹੀ ਮਾਂ
ਜਾਣਕਾਰੀ ਅਨੁਸਾਰ ਬੱਚੀ ਨੂੰ 26 ਮਈ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ। ਉਸ ਦੇ ਪਿਤਾ ਨੇ ਉਦੋਂ ਦੱਸਿਆ ਸੀ ਕਿ ਕਿਸੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। 7 ਮਹੀਨਿਆਂ ਤੱਕ ਉਹ ਪੇਟ ਦਰਦ ਦੀ ਸ਼ਿਕਾਇਤ ਕਰਦੀ ਰਹੀ। ਅਸੀਂ ਉਸ ਨੂੰ ਦਰਦ ਨਿਵਾਰਕ ਦਵਾਈਆਂ ਦਿੰਦੇ ਰਹੇ ਪਰ ਜਦੋਂ ਉਸ ਦਾ ਫ਼ਗਵਾੜਾ ਵਿਚ ਟੈਸਟ ਕਰਵਾਇਆ ਗਿਆ ਤਾਂ ਪੁਸ਼ਟੀ ਹੋਈ ਕਿ ਉਹ 7 ਮਹੀਨਿਆਂ ਦੀ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ
ਫ਼ਗਵਾੜਾ ਪੁਲਸ ਵੱਲੋਂ ਕੁੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਉਸ ਨੇ ਕੁਝ ਵੀ ਨਹੀਂ ਦੱਸਿਆ। 1 ਜੂਨ ਨੂੰ ਉਹ ਅਤੇ ਉਸ ਦੇ ਪਿਤਾ ਅਚਾਨਕ ਹਸਪਤਾਲ ਤੋਂ ਚਲੇ ਗਏ। ਹਸਪਤਾਲ ਪ੍ਰਸ਼ਾਸਨ ਨੇ ਇਸ ਸਬੰਧੀ ਫ਼ਗਵਾੜਾ ਪੁਲਸ ਨੂੰ ਸੂਚਿਤ ਕੀਤਾ। ਸ਼ਨੀਵਾਰ ਨੂੰ ਧੀ ਅਤੇ ਪਿਤਾ ਹਸਪਤਾਲ ਆਏ। ਇਸ ਤੋਂ ਬਾਅਦ ਫਗਵਾੜਾ ਪੁਲਸ ਨੇ ਦੋਵਾਂ ਨੂੰ ਹਿਰਾਸਤ ’ਚ ਲੈ ਕੇ ਫ਼ਗਵਾੜਾ ਲੈ ਗਈ।
ਇਹ ਵੀ ਪੜ੍ਹੋ- ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ
ਹੁਣ ਨਵਜੰਮੇ ਬੱਚੇ ਦੀ ਦੇਖਭਾਲ ਕਰਨਾ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ। ਹਾਲਾਂਕਿ ਬੱਚੇ ਨੂੰ ਬਾਲ ਵਿਭਾਗ ਵਿਚ ਰੱਖ ਕੇ ਇਲਾਜ ਕਰਵਾਇਆ ਜਾ ਰਿਹਾ ਹੈ। ਬੱਚੇ ਦਾ ਭਾਰ ਅੱਠ ਸੌ ਗ੍ਰਾਮ ਹੈ। 7 ਦਿਨਾਂ ਦੇ ਇਲਾਜ ਤੋਂ ਬਾਅਦ ਹਾਲਤ ਵਿਚ ਕੁਝ ਸੁਧਾਰ ਹੋਇਆ ਹੈ ਪਰ ਉਹ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਨਹੀਂ ਹੈ। ਨਵਜੰਮੇ ਬੱਚੇ ਦੇ ਖੂਨ ਵਿਚ ਇਨਫੈਕਸ਼ਨ ਵਧ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਜਦੋਂ ਤੱਕ ਬੱਚੀ ਦਾ ਭਾਰ ਨਹੀਂ ਵਧਦਾ, ਉਸ ਨੂੰ ਤੰਦਰੁਸਤ ਨਹੀਂ ਕਿਹਾ ਜਾ ਸਕਦਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ
NEXT STORY