ਧਾਰੀਵਾਲ, (ਖੋਸਲਾ, ਬਲਬੀਰ)- ਮਾਈਨਿੰਗ ਵਿਭਾਗ, ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਪੁਲਸ ਵਿਭਾਗ ਵੱਲੋਂ ਪੰਜਾਬ ਸਰਕਾਰ ਦੁਆਰਾ ਮਾਈਨਿੰਗ ਨੂੰ ਲੈ ਕੇ ਵਿੱਢੀ ਮੁਹਿੰਮ ਤਹਿਤ ਸ਼ਹਿਰ ਧਾਰੀਵਾਲ ਦੇ ਬਾਈਪਾਸ 'ਤੇ ਸੰਯੁਕਤ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਮਾਈਨਿੰਗ ਅਫ਼ਸਰ ਗੁਰਪ੍ਰੀਤ ਸਿੰਘ, ਈ. ਟੀ. ਓ. ਯੋਗੇਸ਼ ਕੁਮਾਰ, ਅਰੁਣ ਭਾਟੀਆ ਅਤੇ ਪੁਲਸ ਅਧਿਕਾਰੀ ਗੁਰਦੀਪ ਸਿੰਘ ਆਦਿ ਨੇ ਨੈਸ਼ਨਲ ਹਾਈਵੇ ਬਾਈਪਾਸ ਧਾਰੀਵਾਲ 'ਤੇ ਨਾਕਾ ਲਾ ਕੇ ਰੇਤ ਅਤੇ ਕਰੈਸ਼ਰ ਦੇ ਭਰੇ ਟਰੱਕਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕਰੈਸ਼ਰ ਅਤੇ ਰੇਤ ਨਾਲ ਲੋਡ ਟਰੱਕ ਅਤੇ ਟਿੱਪਰਾਂ ਦੇ ਬਿੱਲ ਅਤੇ ਹੋਰ ਕਾਗਜ਼ਾਤਾਂ ਦੀ ਜਾਂਚ ਕੀਤੀ ਗਈ।
ਦੱਸਣਯੋਗ ਹੈ ਕਿ ਨਾਕੇ ਦੇ ਨਜ਼ਦੀਕ ਟਰੱਕਾਂ ਵਾਲਿਆਂ ਨੂੰ ਇਧਰ-ਉਧਰ ਲੁੱਕਦੇ ਵੀ ਦੇਖਿਆ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਬਹੁ-ਗਿਣਤੀ ਟਰੱਕ ਹਿਮਾਚਲ ਪ੍ਰਦੇਸ਼ ਤੋਂ ਕਰੈਸ਼ਰ ਭਰ ਕੇ ਲਿਆਏ ਹਨ ਅਤੇ ਉਨ੍ਹਾਂ ਕੋਲ ਉਧਰ ਦੇ ਹੀ ਬਿੱਲ ਹਨ ਪਰ ਕੁਝ ਓਵਰਲੋਡ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੱਟੇ ਗਏ ਹਨ।
ਮੋਬਾਇਲ ਖੋਹਣ ਵਾਲਾ ਲੁਟੇਰਾ ਕਾਬੂ
NEXT STORY