ਬਟਾਲਾ, (ਬੇਰੀ)- ਥਾਣਾ ਸਿਟੀ ਦੀ ਪੁਲਸ ਨੇ ਮੋਬਾਇਲ ਖੋਹ ਕੇ ਫਰਾਰ ਹੋਣ ਵਾਲੇ ਲੁਟੇਰਿਆਂ ਵਿਚੋਂ ਇਕ ਨੂੰ ਅੱਜ ਕਾਬੂ ਕਰ ਲਿਆ ਹੈ ਜਦਕਿ ਦੂਜਾ ਭੱਜ ਗਿਆ। ਇਸ ਸਬੰਧੀ ਐੱਸ. ਆਈ. ਪ੍ਰੀਤੀ ਅਤੇ ਏ. ਐੱਸ. ਆਈ. ਸਕੱਤਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮਨਦੀਪ ਲਾਲ ਪੁੱਤਰ ਬਿਸ਼ਨ ਲਾਲ ਵਾਸੀ ਡੀਲੈਂਡ ਕਾਲੋਨੀ ਬਟਾਲਾ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਪਹਾੜੀ ਗੇਟ ਸਥਿਤ ਉਸਦੇ ਘਰ ਦੇ ਬਾਹਰੋਂ ਦੋ ਅਣਪਛਾਤੇ ਲੁਟੇਰੇ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ ਹਨ, ਜਿਸ ਸਬੰਧੀ ਥਾਣੇ ਵਿਚ ਮੁਕੱਦਮਾ ਨੰ. 41 ਦਰਜ ਕਰਨ ਤੋਂ ਬਾਅਦ ਇਕ ਲੁਟੇਰੇ ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪੁਰੀਆਂ ਮੁਹੱਲਾ ਬਟਾਲਾ ਨੂੰ ਗਸ਼ਤ ਦੌਰਾਨ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ ਜਦਕਿ ਇਸ ਦਾ ਸਾਥੀ ਸ਼ੁਭਮ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਚੋਰੀ ਦੇ ਮੋਟਰਸਾਈਕਲ ਸਣੇ ਦੋ ਅੜਿੱਕੇ
NEXT STORY