ਜਲੰਧਰ(ਧਵਨ)- ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ 2022 ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਕਾਂਗਰਸ ਵਿਧਾਇਕਾਂ ਨੂੰ ਪਹਿਲੀ ਕਿਸ਼ਤ ਦੇ ਰੂਪ ’ਚ 13-13 ਕਰੋੜ ਰੁਪਏ ਦੀ ਗਰਾਂਟ ਰਿਲੀਜ਼ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਗਰਾਂਟ ਰਿਲੀਜ਼ ਹੋਣ ਦੀ ਸੂਚਨਾ ਵਿਧਾਇਕਾਂ ਨੂੰ ਅੱਜ ਮਿਲ ਗਈ ਹੈ।
ਇਹ ਵੀ ਪੜ੍ਹੋ : ਕੋਵਿਡ ਦੇ ਚੱਲਦੇ ਪੰਜਾਬ 'ਚ ਅੰਤਿਮ ਸੰਸਕਾਰ ਲਈ ਲੱਕੜਾਂ 'ਚ ਆਈ ਭਾਰੀ ਕਮੀ, ਕਟਾਈ ਦੇ ਹੁਕਮ ਜਾਰੀ
ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਵਿਧਾਨ ਸਭਾ ਖੇਤਰਾਂ ’ਚ ਆਪਣੀ ਇੱਛਾ ਅਨੁਸਾਰ ਵਿਕਾਸ ਪ੍ਰਾਜੈਕਟਾਂ ’ਤੇ ਕੰਮ ਨਗਰ ਨਿਗਮਾਂ ਜਾਂ ਇੰਪਰੂਵਮੈਂਟ ਟਰੱਸਟਾਂ ਜਾਂ ਹੋਰ ਸਰਕਾਰੀ ਵਿਭਾਗ ਕੋਲੋਂ ਕਰਵਾ ਸਕਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦੂਜੇ ਪੜਾਅ ’ਚ ਵਿਧਾਇਕਾਂ ਨੂੰ ਇੰਨੀ ਹੀ ਰਾਸ਼ੀ ਹੋਰ ਅਲਾਟ ਕੀਤੀ ਜਾਵੇਗੀ। ਪਹਿਲਾਂ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਮਾਨਸੂਨ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਇਸ ਵਿਕਾਸ ਕੰਮਾਂ ਦੇ ਟੈਂਡਰ ਲਗਵਾ ਕੇ ਕੰਮ ਸ਼ੁਰੂ ਕਰਵਾ ਦੇਣ।
ਇਹ ਵੀ ਪੜ੍ਹੋ : 12ਵੀਂ ਦੀ ਪ੍ਰੀਖਿਆ ’ਚ ‘ਟੀਕਾ’ ਬਣਿਆ ‘ਅੜਿੱਕਾ’, ਪੰਜਾਬ ਸਮੇਤ 3 ਸੂਬਿਆਂ ਨੇ ਬੋਰਡ ਪ੍ਰੀਖਿਆ ਲੈਣ ਦਾ ਕੀਤਾ ਵਿਰੋਧ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਗਰਾਂਟ ਰਿਲੀਜ਼ ਕਰ ਕੇ ਇਕ ਤਰ੍ਹਾਂ ਉਨ੍ਹਾਂ ਨੂੰ ਆਪਣੇ ਨਾਲ ਹੋਰ ਮਜ਼ਬੂਤੀ ਨਾਲ ਜੋੜ ਦਿੱਤਾ ਹੈ। ਅਜਿਹਾ ਕਰ ਕੇ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਚਲਾਈ ਗਈ ਮੁਹਿੰਮ ਨੂੰ ਵੀ ਝੱਟਕਾ ਦਿੱਤਾ ਹੈ, ਜੋ ਇਹ ਦਾਅਵਾ ਕਰ ਰਹੇ ਸਨ ਕਿ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ ਚੱਲ ਰਹੇ ਹਨ।
1 ਜੂਨ ਤੋਂ ਟੀਕਾਕਰਨ ਦੀ ਪਹਿਲੀ ਸੂਚੀ ’ਚ ਇਹ ਮੈਂਬਰ ਹੋਣਗੇ ਸ਼ਾਮਲ, ਕੈਪਟਨ ਨੇ ਕੀਤਾ ਐਲਾਨ
NEXT STORY