ਫਗਵਾੜਾ, (ਜਲੋਟਾ)- 12 ਸਾਲ ਤੇ ਇਸ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਜਬਰ-ਜ਼ਨਾਹ ਕਰਨਾ ਮਹਾ ਪਾਪ ਹੈ। ਮੱਧ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਵਲੋਂ 12 ਸਾਲ ਤੇ ਇਸ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਸਜ਼ਾ-ਏ-ਮੌਤ ਦੇਣ ਦਾ ਕਾਨੂੰਨੀ ਵਿਵਸਥਾ ਕੀਤੀ ਜਾਵੇ ਪਰ ਅਸੀਂ ਹੈਰਾਨ ਹਾਂ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਸ ਦਿਸ਼ਾ 'ਚ ਅਜੇ ਕੋਈ ਵੀ ਠੋਸ ਪਹਿਲ ਨਹੀਂ ਕੀਤੀ ਗਈ। ਮਾਸੂਮ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਲੋਕ ਇਨਸਾਨ ਨਹੀਂ ਹੋ ਸਕਦੇ। ਸਾਡੀ ਮੰਗ ਹੈ ਕਿ ਅਜਿਹੇ ਦਰਿੰਦਿਆਂ ਨੂੰ ਸਰਵਜਨਿਕ ਤੌਰ 'ਤੇ ਅਜਿਹੀ ਭਿਆਨਕ ਮੌਤ ਦੀ ਸਜ਼ਾ ਦਿੱਤੀ ਜਾਵੇ ਕਿ ਇਸਨੂੰ ਦੇਖਣ ਵਾਲੇ ਦੀ ਰੂਹ ਤਕ ਕੰਬ ਜਾਵੇ। ਇਹ ਵਿਚਾਰ ਅੱਜ ਸ੍ਰੀ ਹਨੂੰਮਾਨ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਅਧਿਆਪਕਾਵਾਂ ਜਿਸ 'ਚ ਹਰਮਨ ਤਹੀਮ, ਹਰਜੀਤ ਕੌਰ, ਨਵਜੋਤ ਕੌਰ, ਵੰਦਨਾ ਸ਼ਰਮਾ, ਸਾਖਸ਼ੀ, ਪ੍ਰਭਜੀਤ, ਰਿੰਤੂ, ਡੋਲੀ, ਹਿਨਾ, ਕੰਵਲਜੀਤ, ਪੂਜਾ ਸ਼ੁਕਲਾ, ਸੰਯੋਗਿਤਾ, ਗੁਰਜੀਤ ਕੌਰ, ਨਵਿਤਾ, ਅੰਜਨਾ, ਟੀਨਾ, ਰੋਜ਼ੀ, ਸ਼ੈਲੀ, ਨਿਧੀ, ਕ੍ਰਿਤੀਕਾ, ਕੁਲਵਿੰਦਰ, ਹਰਪ੍ਰੀਤ, ਪਰਮ ਜਯੋਤੀ, ਪਰਮਜੀਤ, ਗੀਤਾਂਜਲੀ, ਨੀਤਿਕਾ, ਗੁਰਜੀਤ ਆਦਿ ਨੇ ਸੰਯੁਕਤ ਤੌਰ 'ਤੇ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦਿਆਂ ਕੈਂਡਲ ਮਾਰਚ ਕਰਦੇ ਹੋਏ ਪ੍ਰਗਟ ਕੀਤੇ।
ਉਕਤ ਅਧਿਆਪਕਾਂ ਨੇ ਕਿਹਾ ਕਿ ਬੱਚਿਆਂ 'ਤੇ ਯੋਨ ਅੱਤਿਆਚਾਰ ਕਰਨ ਵਾਲੇ ਅਰੋਪੀ ਮਾਨਵਤਾ ਦਾ ਹਥਿਆਰ ਹੈ। ਅਜਿਹੇ ਦੋਸ਼ੀ ਨੂੰ ਸਿਰਫ ਮੌਤ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ 'ਚ ਹਰਿਆਣਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਤਰਜ਼ 'ਤੇ ਜਬਰ-ਜ਼ਨਾਹ ਨੂੰ ਮੌਤ ਦੀ ਸਜ਼ਾ ਦੇਣ ਦੇ ਬਣਾਏ ਗਏ ਕਾਨੂੰਨ ਨੂੰ ਬਣਾਉਣ 'ਚ ਦੇਰੀ ਕੀਤੀ ਜਾ ਰਹੀ ਹੈ ਤਾਂ ਇਹ ਸਮਾਜ ਦੇ ਨਾਲ ਬੇਇਨਸਾਫੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਜਬਰ-ਜ਼ਨਾਹ ਛੋਟੇ ਕੱਪੜੇ ਪਾਉਣ ਨਾਲ ਨਹੀਂ, ਛੋਟੀ ਸੋਚ ਦੇ ਨਾਲ ਹੁੰਦੀ ਹੈ। ਸਮਾਜ 'ਚ ਜਬਰ-ਜ਼ਨਾਹੀ ਦੇ ਲਈ ਕੋਈ ਤਰਸ ਨਹੀਂ ਹੋਣਾ ਚਾਹੀਦਾ। ਅੰਤ 'ਚ ਉਹ ਮੰਗ ਕਰਦੀ ਹੈ ਕਿ ਜਬਰ-ਜ਼ਨਾਹੀ ਨੂੰ ਭਿਆਨਕ ਮੌਤ ਮਿਲਣੀ ਚਾਹੀਦੀ ਹੈ ਕਿਉਂਕਿ ਉਸਦੀ ਵਜਾ ਨਾਲ ਬੱਚੀ ਦਾ ਮਾਸੂਮ ਜੀਵਨ ਨਰਕਮਈ ਹੋ ਜਾਂਦਾ ਹੈ।
ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋਂ ਐੱਸ. ਐੱਸ. ਪੀ. ਦਫਤਰ ਦਾ ਘਿਰਾਓ
NEXT STORY