ਲੁਧਿਆਣਾ/ਸ਼ਿਮਲਾ/ਗੁਰਦਾਸਪੁਰ (ਸਲੂਜਾ, ਰਾਜੇਸ਼, ਜੀਤ ਮਠਾਰੂ) : ਪੰਜਾਬ ਅਤੇ ਹਰਿਆਣਾ ਵਿਚ ਮੰਗਲਵਾਰ ਨੂੰ ਵੀ ਸੰਘਣੇ ਕੋਹਰੇ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ 2.4 ਅਤੇ ਭਿਵਾਨੀ ਵਿਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿਚ ਕਾਂਬਾ ਅਜੇ ਹੋਰ ਵਧੇਗਾ। ਉਧਰ, ਹਿਮਾਚਲ ਵਿਚ ਬੁੱਧਵਾਰ ਤੋਂ ਆਉਂਦੇ 3 ਦਿਨ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 11 ਤੋਂ 13 ਜਨਵਰੀ ਤੱਕ ਸੂਬੇ ਵਿਚ ਮੀਂਹ ਅਤੇ ਬਰਫਬਾਰੀ ਦਾ ਅਨੁਮਾਨ ਪ੍ਰਗਟਾਇਆ ਹੈ। ਇਸ ਦੌਰਾਨ ਸੂਬੇ ਦੇ ਮੈਦਾਨੀ ਇਲਾਕਿਆਂ ਵਿਚ ਜਿੱਥੇ ਮੀਂਹ ਪੈ ਸਕਦਾ ਹੈ ਉਥੇ ਹੀ ਉਪਰੀ ਖੇਤਰਾਂ ਵਿਚ ਬਰਫਬਾਰੀ ਦਾ ਅਨੁਮਾਨ ਹੈ। ਵਿਭਾਗ ਨੇ 12 ਜਨਵਰੀ ਨੂੰ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਲਾਹੌਲ-ਸਪਿਤੀ ਅਤੇ ਕਿੰਨੌਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਲਈ ਭਾਰੀ ਮੀਂਹ-ਬਰਫਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ
ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ 11 ਜਨਵਰੀ ਤੋਂ ਮੌਸਮ ਬਦਲੇਗਾ ਅਤੇ 12 ਜਨਵਰੀ ਨੂੰ ਮੀਂਹ ਦੇ ਆਸਾਰ ਦੱਸੇ ਜਾ ਰਹੇ ਹਨ। ਇਸ ਦੌਰਾਨ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਵੀ ਬੱਦਲ ਛਾਏ ਰਹਿਣਗੇ। ਜਦਕਿ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਰਹਿਣ ਦੇ ਆਸਾਰ ਹਨ। ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਵਿਚ ਮੰਗਲਵਾਰ ਨੂੰ ਦਿਨ-ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਸਰਦੀ ਤੋਂ ਹਲਕੀ ਜਿਹੀ ਰਾਹਤ ਜ਼ਰੂਰ ਮਿਲੀ ਹੈ। ਜਦਕਿ ਪੰਜਾਬ ਵਿਚ ਸੰਘਣਾ ਕੋਹਰੇ ਦੇ ਨਾਲ ਤ੍ਰੇਲ ਪੈਣ ਕਾਰਣ ਮੌਸਮ ਕਾਫੀ ਠੰਡਾ ਰਿਹਾ ਹੈ। ਪੰਜਾਬ ਵਿਚ ਲਗਾਤਾਰ ਦੂਜੇ ਦਿਨ ਬਠਿੰਡਾ ਸਭ ਤੋਂ ਠੰਡਾ ਜ਼ਿਲ੍ਹਾ ਰਿਕਾਰਡ ਹੋਇਆ ਹੈ, ਇਥੇ ਮੁੜ ਵੱਧ ਤੋਂ ਵੱਧ ਪਾਰਾ 9 ਡਿਗਰੀ ਤਕ ਡਿੱਗਿਆ ਤੇ ਨਿਊਨਤਮ ਪਾਰਾ 2.4 ਡਿਗਰੀ ਰਿਹਾ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 7 ਦਿਨ ਵੀ ਸੰਘਣਾ ਕੋਹਰਾ ਪੈਣ ਅਤੇ ਸੀਤ ਲਹਿਰ ਦੇ ਮੌਸਮ ਦਾ ਸਾਹਮਣਾ ਸੂਬੇ ਦੇ ਲੋਕਾਂ ਨੂੰ ਕਰਨਾ ਪਵੇਗਾ। ਭਾਵੇਂ ਕੁੱਝ ਜ਼ਿਲ੍ਹਿਆਂ ਵਿਚ 11 ਜਨਵਰੀ ਨੂੰ ਮੀਂਹ ਦੇ ਆਸਾਰ ਬਣ ਰਹੇ ਹਨ ਪਰ ਪਹਾੜਾਂ ਵਿਚ ਬਰਫਬਾਰੀ ਦੇ ਚੱਲਦੇ ਸੀਤ ਲਹਿਰ ਚੱਲਣ ਕਾਰਣ ਮੈਦਾਨੀ ਇਲਾਕਿਆਂ ਵਿਚ ਵਧੇਰੇ ਕੰਬਣੀ ਛੇੜੇਗੀ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਦੇ ਪਿਆਰ ’ਚ ਫਸਿਆ 22 ਸਾਲ ਦਾ ਮੁੰਡਾ, ਹੁਣ ਕੀੜੇ ਪਈ ਮਿਲੀ ਲਾਸ਼ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
'ਭਾਰਤ ਜੋੜੋ' ਯਾਤਰਾ 'ਤੇ ਸੁਖਬੀਰ ਬਾਦਲ ਦੀ ਟਿੱਪਣੀ, 'ਗਾਂਧੀ ਪਰਿਵਾਰ ਜੋੜਨਾ ਨਹੀਂ ਬਲਕਿ ਤੋੜਨਾ ਜਾਣਦੈ'
NEXT STORY