ਅੰਮ੍ਰਿਤਸਰ(ਸੰਜੀਵ)- 8 ਅਗਸਤ ਨੂੰ ਅਜਨਾਲਾ ਦੇ ਇਕ ਪੈਟਰੋਲ ਪੰਪ ਉੱਤੇ ਹੋਏ ਟੈਂਕਰ ਬਲਾਸਟ ਦੇ ਖੁਲਾਸੇ ਉਪਰੰਤ ਜਿੱਥੇ ਸੂਬੇ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ਉੱਤੇ ਹਨ, ਉਥੇ ਹੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ 4 ਅੱਤਵਾਦੀਆਂ ਵਿਚ ਸ਼ਾਮਲ 3 ਨੂੰ ਅੱਜ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 4 ਦਿਨ ਦੇ ਪੁਲਸ ਰਿਮਾਂਡ ਉੱਤੇ ਲਿਆ ਗਿਆ ਹੈ। ਇਨ੍ਹਾਂ ਦੇ ਚੌਥੇ ਸਾਥੀ ਨੂੰ ਕੱਲ ਹੀ ਅਦਾਲਤ ਵੱਲੋਂ ਰਿਮਾਂਡ ਉੱਤੇ ਲਿਆ ਗਿਆ ਸੀ। ਇਨ੍ਹਾਂ ਅੱਤਵਾਦੀਆਂ ਵਿਚ ਰੂਬਲ, ਵਿੱਕੀ ਭੁੱਟੀ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਗ੍ਰਿਫਤਾਰ ਕੀਤਾ ਰੂਬਲ ਪਿਛਲੇ ਲੰਮੇ ਸਮੇਂ ਤੋਂ ਅੰਬਾਲੇ ਦੇ ਸ਼ਾਹਬਾਦ ਵਿਚ ਸਥਿਤ ਮੰਜੀ ਸਾਹਿਬ ਗੁਰਦੁਆਰਾ ਵਿਚ ਰਹਿ ਰਿਹਾ ਸੀ ਅਤੇ ਉੱਥੋਂ ਹਰ ਰੋਜ਼ ਮਰਦੋ ਸਾਹਿਬ ਗੁਰਦੁਆਰੇ ਵਿਚ ਸੇਵਾ ਕਰਨ ਜਾਂਦਾ ਸੀ। ਇਸ ਦੀ ਜਾਂਚ ਉਪਰੰਤ ਇਸ ਅੱਤਵਾਦੀ ਮਡਿਊਲ ਨਾਲ ਜੁੜੇ ਗੁਰਮੁੱਖ ਸਿੰਘ ਰੋਡੇ ਦਾ ਨਾਮ ਸਾਹਮਣੇ ਆਇਆ ਹੈ, ਜਿਸ ਨੂੰ ਪੁਲਸ ਜਾਂਚ ਲਈ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਉਣ ਜਾ ਰਹੀ ਹੈ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਿਧਾਇਕਾਂ ਦਾ ਭਰੋਸਾ ਉਠਿਆ : ਚੀਮਾ
ਜਲੰਧਰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਗੁਰਮੁੱਖ ਸਿੰਘ ਰੋਡੇ ਪਾਕਿਸਤਾਨ ਵਿਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਭਤੀਜਾ ਹੈ। ਜਿਸ ਨੇ ਪੰਜਾਬ ਵਿਚ 3 ਟਿਫਿਨ ਬੰਬ ਡਲਿਵਰ ਕਰਨ ਦੀ ਗੱਲ ਮੰਨੀ ਸੀ। ਇਨ੍ਹਾਂ ’ਚੋਂ ਇਕ ਮੋਗਾ ਅਤੇ 2 ਹੰਬੋਵਾਲ ਵਿਚ ਬੈਠੇ ਅੱਤਵਾਦੀ ਸਲੀਪਰ ਸੈੱਲ ਨੂੰ ਦਿੱਤੇ ਗਏ ਸਨ।
ਹੰਬੋਵਾਲ ਵਿਚ ਦਿੱਤੇ 2 ਟਿਫਿਨ ਬੰਬਾਂ ਵਿਚੋਂ ਇਕ ਰੂਬਲ ਤੱਕ ਪੁੱਜਾ, ਜਿਸ ਨੂੰ ਅਜਨਾਲਾ ਵਿਚ ਇਕ ਪੈਟਰੋਲ ਦੇ ਟੈਂਕਰ ਉੱਤੇ ਲਾ ਕੇ ਬਲਾਸਟ ਕੀਤਾ ਗਿਆ ਸੀ। ਹੰਬੋਵਾਲ ਵਿਚ ਰੱਖੇ 2 ਟਿਫਿਨ ਬੰਬ ਵਿਚੋਂ ਇਕ ਅਜਨਾਲਾ ਵਿਚ ਇਸਤੇਮਾਲ ਕੀਤਾ ਗਿਆ ਹੈ, ਜਦੋਂਕਿ ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਦੂਜਾ ਵੀ ਮਾਝਾ ਸੈਕਟਰ ਵਿਚ ਹੀ ਬਲਾਸਟ ਕੀਤਾ ਜਾਵੇਗਾ।
ਰੂਬਲ ਦੀ ਗ੍ਰਿਫਤਾਰੀ ਤੋਂ ਬਾਅਦ ਅੱਤਵਾਦੀ ਮਡਿਊਲ ਦਾ ਹੋਇਆ ਸੀ ਖੁਲਾਸਾ
ਪੰਜਾਬ ਪੁਲਸ ਰੂਬਲ ਨੂੰ ਇਕ ਕਤਲ ਕੇਸ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦਾ ਜੁਰਮ ਕਬੂਲ ਕਰਵਾ ਰਹੀ ਸੀ ਕਿ ਉਸ ਤੋਂ ਅੱਤਵਾਦੀ ਮਡਿਊਲ ਦਾ ਖੁਲਾਸਾ ਹੋਇਆ। ਉਸ ਨੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨਾਲ ਆਪਣੇ ਸਬੰਧਾਂ ਦੀ ਗੱਲ ਮੰਨੀ ਅਤੇ ਅਜਨਾਲਾ ਵਿਚ ਹੋਏ ਬਲਾਸਟ ਦੇ ਪਿੱਛੇ ਅੱਤਵਾਦੀ ਹੱਥ ਦੱਸਿਆ। ਇਸ ਖੁਲਾਸੇ ਤੋਂ ਬਾਅਦ ਦਿਹਾਤੀ ਪੁਲਸ ਨੇ ਟੈਂਕਰ ਬਲਾਸਟ ਨਾਲ ਜੁੜੇ ਅੱਤਵਾਦੀ ਸਲੀਪਰ ਸੈੱਲਾਂ ਨੂੰ ਗ੍ਰਿਫਤਾਰ ਕੀਤਾ, ਉਥੇ ਹੀ ਇਸ ਮਾਮਲੇ ਨਾਲ ਜੁੜੇ ਹੋਰ ਤੱਥਾਂ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਕਾਲੀ ਸੰਗਤ ਨਾਲ ਮੁਲਾਕਾਤ ਕਰਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਪੁੱਜੇ ਸੁਖਬੀਰ ਬਾਦਲ
ਐੱਨ. ਆਈ. ਏ. ਚਾਰੋਂ ਅੱਤਵਾਦੀਆਂ ਤੋਂ ਕਰ ਰਹੀ ਪੁੱਛਗਿੱਛ
ਟੈਂਕਰ ਬਲਾਸਟ ਵਿਚ ਗ੍ਰਿਫਤਾਰ ਚਾਰੋਂ ਅੱਤਵਾਦੀਆਂ ਤੋਂ ਐੱਨ. ਆਈ. ਏ. ਦੀ ਟੀਮ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਅੱਤਵਾਦੀ ਰੂਬਲ ਨੇ ਪਾਕਿਸਤਾਨ ਵਿਚ ਕਈ ਅੱਤਵਾਦੀਆਂ ਨਾਲ ਆਪਣੇ ਸਬੰਧਾਂ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਪੈਸਾ ਨਾ ਮਿਲਣ ਕਾਰਨ ਉਨ੍ਹਾਂ ਨੇ ਦੂਜਾ ਬਲਾਸਟ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਸੁਰੱਖਿਆ ਏਜੰਸੀਆਂ ਉਨ੍ਹਾਂ 2 ਟਿਫਿਨ ਬੰਬਾਂ ਨੂੰ ਬਰਾਮਦ ਕਰਨ ਵਿਚ ਜੁਟੀਆਂ ਹੋਈਆਂ ਹਨ, ਜਿਨ੍ਹਾਂ ਦਾ ਖੁਲਾਸਾ ਪਹਿਲਾਂ ਜਲੰਧਰ ਪੁਲਸ ਨੂੰ ਗੁਰਮੁੱਖ ਸਿੰਘ ਕਰ ਚੁੱਕਾ ਸੀ ਅਤੇ ਹੁਣ ਰੂਬਲ ਨੇ ਕੀਤਾ ਹੈ।
ਅੱਤਵਾਦੀਆਂ ਤੋਂ ਬਰਾਮਦ ਹੋਇਆ ਟਿਫਿਨ ਬੰਬ ਦਾ ਬਲੂ ਪ੍ਰਿੰਟ
ਅੱਤਵਾਦੀਆਂ ਤੋਂ ਚੱਲ ਰਹੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇਕ ਅਜਿਹੀ ਪੈਨਡਰਾਈਵ ਪੁਲਸ ਨੂੰ ਸੌਂਪੀ ਹੈ, ਜਿਸ ਵਿਚ ਟਿਫਿਨ ਬੰਬ ਨੂੰ ਲਾਉਣ ਨਾਲ ਲੈ ਕੇ ਉਸ ਦੇ ਬਲਾਸਟ ਹੋਣ ਦੀ ਪੂਰੀ ਪ੍ਰਕਿਰਿਆ ਦੱਸੀ ਗਈ ਹੈ। ਅੱਤਵਾਦੀਆਂ ਵੱਲੋਂ ਪੰਜਾਬ ਵਿਚ ਬਣਾਏ ਜਾ ਰਹੇ ਇਨ੍ਹਾਂ ਸਲੀਪਰ ਸੈੱਲਾਂ ਨੂੰ ਇਸ ਪੈਨਡਰਾਈਵਰ ਜ਼ਰੀਏ ਹੀ ਟਰੇਡਿੰਗ ਦਿੱਤੀ ਜਾਂਦੀ ਹੈ।
ਅਕਾਲੀ ਸੰਗਤ ਨਾਲ ਮੁਲਾਕਾਤ ਕਰਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਪੁੱਜੇ ਸੁਖਬੀਰ ਬਾਦਲ
NEXT STORY