ਜਲੰਧਰ (ਸੁਮਿਤ)- ਦੇਸ਼ ’ਚ ਇੰਜੀਨੀਅਰਿੰਗ ਪ੍ਰਤੀ ਵਿਦਿਆਰਥੀਆਂ ਦੇ ਕ੍ਰੇਜ਼ ’ਚ ਪਿਛਲੇ ਕੁਝ ਸਾਲਾਂ ’ਚ ਕਮੀ ਦਰਜ ਕੀਤੀ ਗਈ ਹੈ, ਜੋ 2022 ’ਚ ਵੀ ਕਾਇਮ ਰਹੀ। ਅੰਕੜਿਆਂ ਮੁਤਾਬਕ ਜੇ ਜਾਨਣ ਦੀ ਕੋਸ਼ਿਸ਼ ਕਰੀਏ ਤਾਂ ਭਾਰਤ ’ਚ ਇੰਜੀਨੀਅਰਿੰਗ ਦੀਆਂ ਕਿੰਨੀਆਂ ਸੀਟਾਂ ਹਨ ਅਤੇ ਇਨ੍ਹਾਂ ’ਚੋਂ ਕਿੰਨੀਆਂ ਸੀਟਾਂ ’ਤੇ ਸਟੂਡੈਂਟਸ ਪੜ੍ਹਾਈ ਕਰ ਰਹੇ ਹਨ ਕਿੰਨੀਆਂ ਖ਼ਾਲੀ ਰਹਿ ਗਈਆਂ ਹਨ। ਇਸ ਬਾਰੇ ਭਾਰਤ ਸਰਕਾਰ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਕੇਂਦਰ ਸਰਕਾਰ ਦੇ ਮੰਤਰੀ ਨੇ ਰਾਜ ਸਭਾ ’ਚ ਇੰਜੀਨੀਅਰਿੰਗ ’ਚ ਖਾਲੀ ਰਹੀਆਂ ਸੀਟਾਂ ਦੀ ਜਾਣਕਾਰੀ ਕੁਝ ਸਮੇਂ ਪਹਿਲਾਂ ਸਾਂਝੀ ਕੀਤੀ ਸੀ। ਹਾਲਾਂਕਿ ਇਸ ਵਾਰ 2022 ’ਚ 2021 ਦੇ ਮੁਕਾਬਲੇ ਵੱਧ ਸੀਟਾਂ ਭਰੀਆਂ ਹਨ ਪਰ ਫਿਰ ਵੀ ਇੰਜੀਨੀਅਰਿੰਗ ਦੀਆਂ ਖਾਲੀ ਸੀਟਾਂ ਦੀ ਗਿਣਤੀ ਕਾਫ਼ੀ ਹੈਰਾਨ ਕਰਨ ਵਾਲੀ ਹੈ। ਵੇਖਿਆ ਜਾਵੇ ਤਾਂ ਬੀਤੇ 5 ਸਾਲਾਂ ਦੌਰਾਨ ਇੰਜੀਨੀਅਰਿੰਗ ਕਾਲਜਾਂ ’ਚ ਅੰਡਰ ਗ੍ਰੈਜੂਏਟ ਸੀਟਾਂ ਦੀ ਗਿਣਤੀ ਵੀ ਘੱਟ ਹੋਈ ਹੈ ਪਰ ਠੀਕ ਇਸੇ ਤਰ੍ਹਾਂ ਖਾਲੀ ਸੀਟਾਂ ਦੀ ਗਿਣਤੀ ਵੱਧ ਗਈ ਹੈ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਮੈਡੀਕਲ ਕਾਲਜਾਂ ਤੇ ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਹਰ ਸਾਲ ਐਂਟ੍ਰੈਂਸ ਐਗਜ਼ਾਮ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਐਂਟ੍ਰੈਂਸ ਟੈਸਟ ’ਚ ਬੈਠਣ ਵਾਲੇ ਸਟੂਡੈਂਟਸ ਦੀ ਗਿਣਤੀ ਵੀ ਹਰ ਸਾਲ ਵੱਧ ਰਹੀ ਹੈ ਪਰ ਇੰਜੀਨੀਅਰਿੰਗ ’ਚ ਦਾਖਲੇ ਦਾ ਕ੍ਰੇਜ਼ ਉਸ ਔਸਤ ਨਾਲ ਨਹੀਂ ਵਧਿਆ।
ਜੇ ਸਿੱਖਿਆ ਮਾਹਿਰਾਂ ਦੀ ਮੰਨੀਏ ਤਾਂ ਸੀਟਾਂ ਦੇ ਖ਼ਾਲੀ ਰਹਿਣ ਦੇ ਪਿੱਛੇ ਵੱਖ-ਵੱਖ ਕਾਰਨ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਾਲਜ ਆਪਣੀ ਸਿੱਖਿਆ ਦੇ ਸਟੈਂਡਰਡ ਨੂੰ ਮੇਂਟੈਨ ਨਹੀਂ ਕਰ ਸਕਦੇ, ਜਿਸ ਕਾਰਨ ਵਿਦਿਆਰਥੀ ਅਜਿਹੇ ਕਾਲਜਾਂ ’ਚ ਸਿੱਖਿਆ ਹਾਸਲ ਕਰਨ ਤੋਂ ਬਚਦੇ ਹਨ। ਓਧਰ ਕੁਝ ਕਾਲਜ ਅਜਿਹੀ ਲੋਕੇਸ਼ਨਾਂ ’ਚ ਖੁੱਲ੍ਹੇ ਹਨ ਜਿੱਥੇ ਵਿਦਿਆਰਥੀ ਆਸਾਨੀ ਨਾਲ ਅਪ੍ਰੋਚ ਨਹੀਂ ਕਰ ਸਕਦੇ, ਜਿਸ ਕਾਰਨ ਉਨ੍ਹਾਂ ਕਾਲਜਾਂ ’ਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਇਸ ਦੇ ਨਾਲ ਹੀ ਜੋ ਕਾਲਜਾਂ ’ਚ ਸੀਟਾਂ ਖਾਲੀ ਰਹਿਣ ਦੇ ਪਿੱਛੇ ਵੱਡਾ ਫੈਕਟ ਮੰਨਿਆ ਜਾਂਦਾ ਹੈ ਉਹ ਕਾਲਜਾਂ ਵੱਲੋਂ ਚੰਗੀ ਪਲੇਸਮੈਂਟ ਨਹੀਂ ਕਰਵਾ ਪਾਉਣਾ, ਕਿਉਂਕਿ ਵਿਦਿਆਰਥੀ ਦਾਖਲਾ ਲੈਣ ਤੋਂ ਪਹਿਲਾਂ ਇਸ ਸਭ ’ਤੇ ਜ਼ਿਆਦਾ ਧਿਆਨ ਦਿੰਦੇ ਹਨ।
ਬੀਤੇ 5 ਸਾਲਾਂ ’ਚ ਇੰਜੀਨੀਅਰਿੰਗ ਸੀਟਾਂ ਦੀ ਸਥਿਤੀ
ਸਾਲ |
ਕੁੱਲ ਸੀਟਾਂ |
ਖਾਲੀ ਸੀਟਾਂ |
2021-22 |
12,53,337 |
4,21,203 |
2020-21 |
12,86,545 |
5,66,538 |
2019-20 |
13,28,247 |
5,87,314 |
2018-19 |
13,95,345 |
6,78,932 |
2017-18 |
4,65,873 |
7,22,112 |
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਭਾਰੀ ਮੀਂਹ ਕਾਰਨ ਭਲਕੇ ਸਕੂਲਾਂ ਵਿਚ ਛੁੱਟੀ ਦਾ ਐਲਾਨ
NEXT STORY