ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲ੍ਹੀਆਂ ਨਿਵਾਸੀ ਅਮਰਜੀਤ ਸਿੰਘ ਦੇ ਬੇਟੇ ਨੂੰ ਵਿਆਹ ਕਰਵਾ ਕੇ ਕੈਨੇਡਾ ਵਿਚ ਪੱਕਾ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀ ਨੂੰਹ ਵੱਲੋਂ ਆਪਣੇ ਪਰਿਵਾਰ ਵਾਲਿਆਂ ਨਾਲ ਮਿਲੀਭੁਗਤ ਕਰ ਕੇ 30 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ। ਮੇਰਾ ਬੇਟਾ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ’ਤੇ ਮੈਂ ਫਰੀਦਕੋਟ ਨਿਵਾਸੀ ਆਪਣੇ ਇਕ ਰਿਸ਼ਤੇਦਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਦਲਜੀਤ ਸਿੰਘ ਨਿਵਾਸੀ ਪਿੰਡ ਨਾਰਾਇਣਗੜ੍ਹ ਫਰੀਦਕੋਟ ਦੀ ਬੇਟੀ ਬੇਅੰਤ ਕੌਰ ਨੇ ਆਈਲੈਟਸ ਕੀਤੀ ਹੋਈ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਕੈਨੇਡਾ ਭੇਜਣਾ ਚਾਹੁੰਦੇ ਹਨ ਪਰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ, ਜਿਸ ’ਤੇ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਤੈਅ ਹੋ ਗਈ ਅਤੇ ਅਸੀਂ ਲੜਕੀ ਨੂੰ ਐਜੂਕੇਸ਼ਨ ਬੇਸ ’ਤੇ ਕੈਨੇਡਾ ਭੇਜਣ ਤੋਂ ਲੈ ਕੇ ਉਥੇ ਪੜ੍ਹਾਈ ਦਾ ਸਾਰਾ ਖਰਚਾ ਕਰਨ ਲਈ ਕਿਹਾ, ਜਿਸ ’ਤੇ ਮੇਰੇ ਬੇਟੇ ਜਸਬੀਰ ਸਿੰਘ ਦਾ ਵਿਆਹ 20 ਦਸੰਬਰ 2019 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਬੇਅੰਤ ਕੌਰ ਪੁੱਤਰੀ ਦਲਜੀਤ ਸਿੰਘ ਨਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ
ਅਸੀਂ 1 ਅਕਤੂਬਰ 2019 ਨੂੰ ਦਲਜੀਤ ਸਿੰਘ ਦੇ ਖਾਤੇ ਵਿਚ ਉਸ ਦੀ ਬੇਟੀ ਦੀ ਫਾਈਲ ਲਗਾਉਣ ਲਈ ਵਿਆਹ ਤੋਂ ਪਹਿਲਾਂ 3 ਲੱਖ 80 ਹਜ਼ਾਰ ਰੁਪਏ ਜਮ੍ਹਾ ਕਰਵਾਏ ਅਤੇ ਇਸ ਦੇ ਬਾਅਦ ਹੌਲੀ-ਹੌਲੀ ਕਰ ਕੇ ਉਨ੍ਹਾਂ ਨੂੰ ਪੈਸੇ ਦਿੰਦੇ ਰਹੇ ਜਦ ਬੇਅੰਤ ਕੌਰ ਦਾ ਵੀਜ਼ਾ ਆ ਗਿਆ ਤਾਂ ਉਸ ਦੇ ਬਾਅਦ ਅਸੀਂ ਵਿਆਹ ਕੀਤਾ, ਜਿਸ ’ਤੇ ਸਾਡਾ 15 ਲੱਖ ਰੁਪਏ ਖਰਚਾ ਆ ਗਿਆ। ਅਸੀਂ ਟਿਕਟ ਲੈ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ। ਉਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਕੈਨੇਡਾ ਜਾ ਕੇ ਪੀ. ਆਰ. ਲਈ ਅਪਲਾਈ ਕਰ ਦੇਵੇਗੀ।
ਇਹ ਵੀ ਪੜ੍ਹੋ : ਪੰਜਾਬ ਲਈ ਫਿਰ ਖ਼ਤਰੇ ਦੀ ਘੰਟੀ, ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਭਾਖੜਾ ਦਾ ਪਾਣੀ
ਅਸੀਂ ਵੱਖ-ਵੱਖ ਤਾਰੀਖ਼ਾਂ ਵਿਚ ਆਪਣੀ ਨੂੰਹ ਨੂੰ 18 ਹਜ਼ਾਰ 400 ਕੈਨੇਡੀਅਨ ਡਾਲਰ ਉਸ ਦੇ ਖਾਤੇ ਵਿਚ ਜਮ੍ਹਾ ਕਰਵਾਏ। ਬੇਅੰਤ ਕੌਰ ਨੇ ਮੇਰੇ ਲੜਕੇ ਜਸਵੀਰ ਸਿੰਘ ਨੂੰ ਕੈਨੇਡਾ ਬਲਾਉਣ ਲਈ ਫਾਈਲ ਲਗਾ ਦਿੱਤੀ ਅਤੇ ਉਸਦੀ ਇੰਟਰਵਿਊੂ ਹੋਣ ’ਤੇ ਉਹ ਇੰਡੀਆ ਵਾਪਸ ਆ ਗਈ ਅਤੇ ਮੇਰੇ ਬੇਟੇ ਜਸਵੀਰ ਸਿੰਘ ਨੂੰ ਆਪਣੇ ਨਾਲ 8 ਜੂਨ 2022 ਨੂੰ ਕੈਨੇਡਾ ਲੈ ਗਈ। ਉਸ ਨੇ ਕਿਹਾ ਕਿ ਮੇਰਾ ਬੇਟਾ ਆਪਣੀ ਪਤਨੀ ਦੇ ਨਾਲ ਮੇਰੇ ਭਤੀਜੇ ਗੁਰਦੀਪ ਸਿੰਘ ਦੇ ਨਾਲ ਰਹਿਣ ਲੱਗੇ ਪਰ ਕੁਝ ਸਮੇਂ ਬਾਅਦ ਮੇਰੀ ਨੂੰਹ ਬੇਅੰਤ ਕੌਰ ਵੱਖ ਰਹਿਣ ਲੱਗੀ ਅਤੇ ਲੜਾਈ ਝਗੜਾ ਕਰਨ ਲੱਗੀ। ਇਸ ਤੋਂ ਬਾਅਦ ਮੇਰੀ ਨੂੰਹ ਨੇ ਪੀ. ਆਰ. ਦੀ ਫਾਈਲ ਤਾਂ ਲਗਾ ਦਿੱਤੀ ਪਰ ਬਲੈਕਮੇਲ ਕਰਨ ਲੱਗੀ ਅਤੇ ਕਹਿਣ ਲੱਗੀ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੀ ਅਤੇ ਬਾਅਦ ਵਿਚ 40 ਹਜ਼ਾਰ ਡਾਲਰ ਕੈਨੇਡੀਅਨ ਦੀ ਮੰਗ ਕਰਨ ਲੱਗੀ, ਜਿਸ ’ਤੇ ਅਸੀਂ ਪੰਚਾਇਤੀ ਤੌਰ ’ਤੇ ਕੈਨੇਡਾ ਵਿਚ ਅਤੇ ਇੰਡੀਆ ਵਿਚ ਗੱਲਬਾਤ ਕਰਨ ਦਾ ਯਤਨ ਕੀਤਾ, ਪਰ ਕਿਸੇ ਨੇ ਕੋਈ ਗੱਲ ਨਾ ਸੁਣੀ ਅਤੇ ਪੀ. ਆਰ. ਦੀ ਫਾਈਲ ਵਾਪਸ ਲੈ ਲਈ।
ਇਹ ਵੀ ਪੜ੍ਹੋ : ਚਾਵਾਂ ਨਾਲ ਕਰਵਾਏ ਵਿਆਹ ਦੇ ਖੇਰੂੰ-ਖੇਰੂੰ ਹੋਏ ਸੁਫ਼ਨੇ, ਸਾਹਮਣੇ ਆਏ ਪਤਨੀ ਦੇ ਸੱਚ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ
ਇਸ ਤਰ੍ਹਾਂ ਮੇਰੀ ਨੂੰਹ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ 30 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ਅਤੇ ਮੇਰੇ ਬੇਟੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ। ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲੇ ਵਿਚ ਕਾਨੂੰਨੀ ਰਾਏ ਹਾਸਲ ਕਰ ਕੇ ਬੇਅੰਤ ਕੌਰ ਅਤੇ ਉਸ ਦੇ ਪਿਤਾ ਦਲਜੀਤ ਸਿੰਘ ਨਿਵਾਸੀ ਪਿੰਡ ਨਾਰਾਇਣਗੜ੍ਹ ਖ਼ਿਲਾਫ ਥਾਣਾ ਅਜੀਤਵਾਲ ਵਿਚ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਸੁਖਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਮੰਦਿਰ ’ਚੋਂ ਘਰ ਪਰਤਦਿਆਂ ਸੜਕ ਹਾਦਸੇ ’ਚ ਮਸ਼ਹੂਰ ਬਿਲਡਰ ਦੀ ਪਤਨੀ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gndu 'ਚ ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਸੁਰੱਖਿਆ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ
NEXT STORY