ਬਠਿੰਡਾ, (ਸੁਖਵਿੰਦਰ)-ਐਕਟਿਵਾ ਤੋਂ ਡਿੱਗ ਕੇ ਬੈਂਕ ਅਧਿਕਾਰੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਹਿਮਣ ਰੋਡ 'ਤੇ ਇਕ ਐਕਟਿਵਾ ਸਵਾਰ ਅਚਾਨਕ ਅਸੰਤੁਲਿਤ ਹੋ ਕੇ ਡਿੱਗ ਗਿਆ। ਸਕੂਟਰੀ ਤੋਂ ਡਿੱਗਦੇ ਹੀ ਉਹ ਸੜਕ 'ਤੇ ਬੇਹੋਸ਼ ਹੋ ਗਿਆ, ਜਦਕਿ ਉਸ ਦੇ ਪਿੱਛੇ ਸਵਾਰ ਲੜਕੀ ਰੇਤ ਦੀ ਢੇਰੀ 'ਤੇ ਡਿੱਗਣ ਕਾਰਨ ਵਾਲ-ਵਾਲ ਬਚ ਗਈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਸ਼੍ਰੀ ਹਨੂੰਮਾਨ ਸੇਵਾ ਸੰਮਤੀ ਦੇ ਵਰਕਰ ਤਰਸੇਮ ਗਰਗ ਤੇ ਚੰਦ ਪ੍ਰਕਾਸ਼ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਬੇਹੋਸ਼ ਪਏ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਾਸੀ ਪ੍ਰਤਾਪ ਨਗਰ ਵਜੋਂ ਹੋਈ। ਮ੍ਰਿਤਕ ਇੰਡੀਅਨ ਓਵਰਸੀਜ਼ ਬੈਂਕ ਮੁਕਤਸਰ ਵਿਚ ਹੈੱਡ ਕੈਸ਼ੀਅਰ ਸੀ। ਦੱਸਿਆ ਜਾ ਰਿਹਾ ਹੈ ਕਿ 2 ਫਰਵਰੀ ਨੂੰ ਮ੍ਰਿਤਕ ਦੇ ਹਾਰਟ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਕਤ ਹਾਦਸਾ ਵੀ ਹਾਰਟ ਅਟੈਕ ਕਾਰਨ ਹੀ ਹੋਇਆ ਹੈ। ਫਿਲਹਾਲ ਪੁਲਸ ਨੇ ਮੁਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਝਬਾਲ ਦੀ ਟ੍ਰੈਫਿਕ ਸਮੱਸਿਆ ਦਾ ਬਲਦਵਾਂ ਹੱਲ ਕੱਢਿਆ ਜਾਵੇਗਾ : ਮਨਜੀਤ ਸਿੰਘ
NEXT STORY