ਮੰਡੀ ਲਾਧੂਕਾ(ਰੋਬਿਨ, ਬੱਤਰਾ, ਸੰਦੀਪ)-ਇਕ ਔਰਤ ਕੁਲਵੰਤ ਕੌਰ (56) ਦੀ ਘਰ 'ਚ ਲੱਗੇ ਕੂਲਰ 'ਚ ਕਰੰਟ ਆ ਜਾਣ ਕਾਰਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਕੌਰ ਪਤਨੀ ਦਲੀਪ ਸਿੰਘ ਜੋ ਕਿ ਅੱਜ ਆਪਣੇ ਘਰ ਵਿਚ ਲੱਗੇ ਕੂਲਰ ਦੇ ਨਜ਼ਦੀਕ ਪਈ ਕੋਈ ਚੀਜ਼ ਚੁੱਕ ਰਹੀ ਸੀ ਤਾਂ ਉਸ ਦਾ ਹੱਥ ਕੂਲਰ ਨੂੰ ਲੱਗ ਗਿਆ ਅਤੇ ਕੂਲਰ ਵਿਚ ਅਚਾਨਕ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਬਰਾਹਟ ਸਿਟੀ ਕਦੇ ਵੀ ਸਮਾਰਟ ਸਿਟੀ ਨਹੀਂ ਬਣ ਸਕਦਾ
NEXT STORY