ਜਲੰਧਰ, (ਅਮਿਤ)- ਡੀ. ਏ. ਸੀ. ਅੰਦਰ ਤਹਿਸੀਲ ਕੰਪਲੈਕਸ ਵਿਚ ਦੁਪਹਿਰ ਨੂੰ ਉਸ ਸਮੇਂ ਸਥਿਤੀ ਕਾਫੀ ਖਰਾਬ ਹੋ ਗਈ ਜਦੋਂ ਇਕ ਮਾਮੂਲੀ ਜਿਹੇ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸਿਰਫ 2 ਹਜ਼ਾਰ ਰੁਪਏ ਦੇ ਬਿਜਲੀ ਬਿੱਲ ਨੂੰ ਲੈ ਕੇ ਖਰੀਦਦਾਰ ਅਤੇ ਵੇਚਣ ਵਾਲੇ ਦੋਵੇਂ ਪੱਖਾਂ ਵਿਚ ਸ਼ੁਰੂ ਹੋਈ ਕਿਹਾ ਸੁਣੀ ਦੌਰਾਨ ਇਕਦਮ ਗੱਸੇ ਵਿਚ ਆਏ ਮਕਾਨ ਵੇਚਣ ਵਾਲੇ ਨੇ ਓਰੀਜਨਲ ਰਜਿਸਟਰੀ ਪਾੜ ਦਿੱਤੀ।
ਰਜਿਸਟਰੀ ਪਾੜੇ ਜਾਣ ਕਾਰਨ ਮਾਮਲਾ ਕਾਫੀ ਵਿਗੜ ਗਿਆ ਅਤੇ ਸੇਲਰ ਦੀ ਵਸੀਕਾ ਨਵੀਸ ਤੇ ਤਹਿਸੀਲ ਕਾਰੋਬਾਰੀਆਂ ਨਾਲ ਤਿੱਖੀ ਝੜਪ ਹੋਈ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਦੋਵੇਂ ਪੱਖ ਗੇਟ ਨੰ. 2 ਤੋਂ ਬਾਹਰ ਆ ਗਏ ਅਤੇ ਇਕ ਦੂਜੇ ਨਾਲ ਦੇਖ ਲੈਣ ਦੀ ਗੱਲ ਕਰਨ ਲੱਗੇ ਪਰ ਤਹਿਸੀਲ ਕਾਰੋਬਾਰੀਆਂ ਨੇ ਦੋਵਾਂ ਪੱਖਾਂ ਨੂੰ ਇਕ ਦੂਜੇ ਤੋਂ ਵੱਖ ਕਰਕੇ ਮਾਮਲਾ ਵਿਗੜਨ ਤੋਂ ਬਚਾ ਲਿਆ। ਬਾਅਦ ਵਿਚ ਥਾਣਾ ਬਾਰਾਂਦਰੀ ਜਾ ਕੇ ਦੋਵੇਂ ਪੱਖਾਂ ਵਿਚ ਆਪਸੀ ਰਾਜ਼ੀਨਾਮਾ ਹੋ ਗਿਆ।
ਓਰੀਜਨਲ ਰਜਿਸਟਰੀ ਦੀ ਨਹੀਂ ਹੋ ਸਕਦੀ ਭਰਪਾਈ, ਸਰਟੀਫਾਈਡ ਕਾਪੀ ਨਾਲ ਚਲਾਉਣਾ ਹੋਵੇਗਾ ਗੁਜ਼ਾਰਾ
ਇਸ ਪੂਰੇ ਮਾਮਲੇ ਵਿਚ ਇਕ ਗੱਲ ਗੈਰ ਕਰਨਯੋਗ ਹੈ ਕਿ ਜੇਕਰ ਕਿਸੇ ਕਾਰਨ ਓਰੀਜਨਲ ਰਜਿਸਟਰੀ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦੀ ਕੋਈ ਭਰਪਾਈ ਨਹੀਂ ਹੋ ਸਕਦੀ। ਇਕ ਵਾਰ ਹੋਈ ਰਜਿਸਟਰੀ ਦੁਬਾਰਾ ਨਹੀਂ ਕੀਤੀ ਜਾ ਸਕਦੀ। ਸੇਲਰ ਨੂੰ ਸਿਰਫ ਸਰਟੀਫਾਈਡ ਕਾਪੀ ਨਾਲ ਹੀ ਗੁਜ਼ਾਰਾ ਕਰਨਾ ਪਵੇਗਾ। ਇਸ ਮਾਮਲੇ ਵਿਚ ਦੋਵੇਂ ਪੱਖਾਂ ਵਿਚ ਹੋਏ ਰਾਜ਼ੀਨਾਮੇ ਦੇ ਬਾਅਦ ਬਾਇਰ ਵੱਲੋਂ ਰਜਿਸਟਰੀ ਦੀ ਸਰਟੀਫਾਈਡ ਕਾਪੀ ਲੈ ਕੇ ਕੁਝ ਦਿਨਾਂ ਬਾਅਦ ਆਪਣੇ ਬਲੱਡ ਰਿਲੇਸ਼ਨ ਵਿਚ ਕਿਸੇ ਦੇ ਨਾਂ ’ਤੇ ਤਬਦੀਲ ਮਲਕੀਅਤ ਕਰਵਾਈ ਜਾਵੇਗੀ ਤਾਂ ਜੋ ਉੁਸ ਕੋਲ ਓਰੀਜਨਲ ਰਜਿਸਟਰੀ ਆ ਸਕੇ।
ਕੀ ਹੈ ਮਾਮਲਾ ਕਿਵੇਂ ਹੋਈ ਝੜਪ, ਕਿਉ ਪਾੜੀ ਰਜਿਸਟਰੀ
ਰੁਚੀਤਾ ਪਤਨੀ ਸੁਰਿੰਦਰ ਕੁਮਾਰ ਪੁੱਤਰ ਰੋਸ਼ਨ ਲਾਲ ਲੂਥਰਾ ਵਾਸੀ ਡਬਲਯੂ. ਐੱਸ. 70-ਏ. ਮੁਹੱਲਾ ਸੱਤਰਾਂ ਬਸਤੀ ਸ਼ੇਖ ਜਲੰਧਰ ਨੇ ਕਰੀਬ 5 ਮਰਲੇ ਦਾ ਇਕ ਮਕਾਨ ਮੁਹੱਲਾ ਮਨਜੀਤ ਨਗਰ, ਬਸਤੀ ਸ਼ੇਖ ਜਲੰਧਰ ਰੇਨੂੰ ਮੋਂਗਾ ਪਤਨੀ ਪ੍ਰਸ਼ੋਤਮ ਲਾਲ ਮੋਂਗਾ ਪੁੱਤਰ ਬਨਾਰਸੀ ਦਾਸ ਮੋਂਗਾ ਨੂੰ ਵੇਚਿਆ ਸੀ। ਜਿਸ ਦੀ ਰਜਿਸਟਰੀ ਸ਼ੁੱਕਰਵਾਰ ਨੂੰ ਸਬ-ਰਜਿਸਟਰਾਰ ਦਫ਼ਤਰ ਵਿਚ ਕਰਵਾਈ ਗਈ। ਰਜਿਸਟਰੀ ਕਰਵਾਉਣ ਤੋਂ ਬਾਅਦ ਦੋਵੇਂ ਪੱਖ ਤਹਿਸੀਲ ਵਿਚ ਬੂਥ ਨੰ. 277 ’ਤੇ ਬੈਠਣ ਵਾਲੇ ਵਸੀਕਾ ਨਵੀਸ ਗੁਲਸ਼ਨ ਸਾਰੰਗਲ ਕੋਲ ਆ ਕੇ ਬੈਠ ਗਏ। ਇਸ ਦੌਰਾਨ ਦੋਵੇਂ ਔਰਤਾਂ ਵਿਚ ਸਿਰਫ 2 ਹਜ਼ਰ ਰੁਪਏ ਦੇ ਬਿਜਲੀ ਬਿੱਲ ਨੂੰ ਲੈ ਕੇ ਮਾਮੂਲੀ ਝਗੜਾ ਸ਼ੁਰੂ ਹੋ ਗਿਆ। ਦੋਵੇਂ ਔਰਤਾਂ ਇਕ ਦੂਜੇ ਨਾਲ ਗੱਲ ਕਰ ਰਹੀਆਂ ਸੀ ਕਿ ਗੁੱਸੇ ਵਿਚ ਆਏ ਸੁਰਿੰਦਰ ਲੂਥਰਾ (ਸੇਲਰ) ਨੇ ਵਸੀਕਾ ਨਵੀਸ ਦੇ ਹੱਥ ’ਚੋਂ ਓਰੀਜਨਲ ਰਜਿਸਟਰੀ ਫੜ ਕੇ ਪਾੜ ਦਿੱਤੀ ਅਤੇ ਟੁਕੜੇ-ਟੁਕੜੇ ਕਰਕੇ ਜ਼ਮੀਨ ’ਤੇ ਸੁੱਟ ਦਿੱਤੀ। ਜਿਵੇਂ ਹੀ ਦੋਵੇਂ ਪੱਖਾਂ ਵਿਚ ਝਗੜਾ ਵਧ ਗਿਆ ਤੇ ਫਿਰ ਮਾਮਲਾ ਥਾਣੇ ਤੱਕ ਪਹੁੰਚ ਗਿਆ।
ਵਸੀਕਾ ਨਵੀਸ ਨੇ ਥਾਣਾ ਨੰ. 3 ਦੇ ਮੁਖੀ ਨੂੰ ਰੋਕਿਆ, ਸੇਲਰ ਦੇ ਖਿਲਾਫ ਕਾਰਵਾਈ ਦੀ ਲਗਾਈ ਗੁਹਾਰ
ਰਜਿਸਟਰੀ ਪਾੜਨ ਵਾਲੇ ਸੇਲਰ ਅਤੇ ਵਸੀਕੇ ਵਿਚ ਜਿਸ ਸਮੇਂ ਝਗੜਾ ਚੱਲ ਰਿਹਾ ਸੀ ਉਸ ਸਮੇਂ ਅਚਾਨਕ ਗੇਟ ਨੰ. 2 ਦੇ ਸਾਹਮਣਿਓਂ ਥਾਣਾ ਨੰ. 3 ਦੇ ਮੁਖੀ ਵਿਜੇ ਕੁੰਵਰ ਪਾਲ ਸਿੰਘ ਆਪਣੀ ਗੱਡੀ ਵਿਚੋਂ ਉਥੋਂ ਲੰਘੇ। ਵਸੀਕਾ ਨਵੀਸ ਗੁਲਸ਼ਨ ਸਾਰੰਗਲ ਨੇ ਉਨ੍ਹਾਂ ਨੂੰ ਰਾਹ ਵਿਚ ਰੋਕ ਕੇ ਪੂਰੀ ਗੱਲ ਦੱਸੀ ਅਤੇ ਸੇਲਰ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੁਹਾਰ ਲਗਾਈ। ਥਾਣਾ ਮੁਖੀ ਨੇ ਦੋਵੇਂ ਪੱਖਾਂ ਦੀ ਗੱਲ ਸੁਣੀ ਅਤੇ ਮੌਕੇ ’ਤੇ ਹੀ ਥਾਣਾ ਬਾਰਾਂਦਰੀ ਦੇ ਮੁਨਸ਼ੀ ਨੂੰ ਫੋਨ ਕੀਤਾ ਅਤੇ ਟੀਮ ਭੇਜਣ ਲਈ ਕਿਹਾ। ਕੁਝ ਦੇਰ ਵਿਚ ਏ. ਐੱਸ. ਆਈ. ਦੇਵੀ ਸਿੰਘ ਦੇ ਨਾਲ ਥਾਣਾ ਬਾਰਾਂਦਰੀ ਦੇ ਹੋਰ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਜੋ ਦੋਵੇਂ ਪੱਖਾਂ ਨੂੰ ਆਪਣੇ ਨਾਲ ਥਾਣੇ ਲੈ ਗਏ। ਜਿਥੇ ਉਨ੍ਹਾਂ ਨੇ ਕੋਈ ਵੀ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਵਿਚ ਆਪਸੀ ਰਾਜ਼ੀਨਾਮਾ ਹੋ ਗਿਆ।
ਇਕ ਔਰਤ ਬੂਥ ’ਤੇ ਬੈਠ ਕੇ ਰੋਂਦੀ ਰਹੀ, ਤਾਂ ਦੂਜੀ ਆਪਣੇ ਪਤੀ ਨੂੰ ਝਗੜਾ ਕਰਨ ਤੋਂ ਰੋਕਦੀ ਰਹੀ
ਆਪਸ ਵਿਚ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਕਰਨ ਵਾਲੀਅਾਂ ਔਰਤਾਂ ਜਿਨ੍ਹਾਂ ਕਾਰਨ ਸਾਰਾ ਝਗੜਾ ਹੋਇਆ, ਉਨ੍ਹਾਂ ’ਚੋਂ ਇਕ ਔਰਤ (ਬਾਇਰ) ਰੇਨੂ ਮੋਂਗਾ ਬੂਥ ਨੰ. 277 ’ਤੇ ਬੈਠ ਕੇ ਰੋਂਦੀ ਰਹੀ। ਉਸ ਦਾ ਇਹੋ ਹੀ ਕਹਿਣਾ ਸੀ ਕਿ ਓਰੀਜਨਲ ਰਜਿਸਟਰੀ ਫਟ ਜਾਣ ਕਾਰਨ ਉਸ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਇਹ ਵੀ ਕਹਿੰਦੀ ਰਹੀ ਕਿ ਉਸ ਦੇ ਪਤੀ ਦਾ ਕੋਈ ਕਸੂਰ ਨਹੀਂ ਹੈ।
ਪੁਲਸ ਨੇ ਡੰਡੇ ਦੇ ਜ਼ੋਰ ’ਤੇ ਬਿਜਲੀ ਵਿਭਾਗ ਦੇ 6. 30 ਲੱਖ ਰੁਪਏ ਦੱਬੇ
NEXT STORY