ਜਲੰਧਰ, (ਸੁਧੀਰ, ਮਾਹੀ)¸ ਕੁਝ ਦਿਨ ਪਹਿਲਾਂ ਬੱਚੇ ਵੰਸ਼ ਨੂੰ ਅਗਵਾ ਕਰਨ ਵਾਲੇ ਵਿਜੇ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਗਾਂਧੀ ਕੈਂਪ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਮਿਲ ਕੇ ਦੇਰ ਰਾਤ ਥਾਣਾ ਡਵੀਜ਼ਨ ਨੰਬਰ 1 ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਵਿਜੇ ਕੁਮਾਰ ਨੂੰ ਨਾਜਾਇਜ਼ ਹਿਰਾਸਤ ਵਿਚ ਲਿਆ ਗਿਆ ਹੈ, ਕਿਉਂਕਿ ਇਹ ਮਾਮਲਾ ਅਗਵਾ ਦਾ ਨਹੀਂ ਸਗੋਂ ਬੱਚੇ ਦੀ ਮਾਂ ਦੀ ਮਿਲੀਭੁਗਤ ਨਾਲ ਸਾਰਾ ਕੰਮ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਾ ਵੰਸ਼ ਵਿਜੇ ਕੁਮਾਰ ਦੀ ਹੀ ਸੰਤਾਨ ਹੈ ਜਿਸ ਵਿਚ ਬੱਚੇ ਦੀ ਮਾਂ ਵੀ ਓਨੀ ਹੀ ਹਿੱਸੇਦਾਰ ਹੈ, ਜਿਨ੍ਹਾਂ ਕਿ ਵਿਜੇ ਕੁਮਾਰ। ਉਨ੍ਹਾਂ ਕਿਹਾ ਕਿ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ।
ਜ਼ਿਕਰਯੋਗ ਹੈ ਕਿ ਪੁਲਸ ਅਨੁਸਾਰ ਗਾਂਧੀ ਕੈਂਪ ਦਾ ਮਾਸੂਮ ਬੱਚਾ ਲਾਪਤਾ ਨਹੀਂ ਸਗੋਂ ਉਸ ਨੂੰ ਅਗਵਾ ਕੀਤਾ ਗਿਆ ਸੀ। ਪੁਲਸ ਦਾ ਦਾਅਵਾ ਹੈ ਕਿ ਬੱਚੇ ਦੀ ਮਾਂ ਦੇ ਆਸ਼ਿਕ ਮੁਹੱਲੇ ਦੇ ਵਿਜੇ ਕੁਮਾਰ ਬੰਟੀ ਨੇ ਬੱਚੇ ਨੂੰ ਅਗਵਾ ਕੀਤਾ ਤੇ ਉਸ ਨੂੰ ਧਾਰਮਿਕ ਸਥਾਨ 'ਤੇ ਛੱਡ ਕੇ ਵਾਪਸ ਆ ਗਿਆ ਸੀ। ਪੁਲਸ ਨੇ ਟੈਕਨੀਕਲ ਢੰਗ ਨਾਲ ਕੀਤੀ ਗਈ ਜਾਂਚ ਦੇ ਬਾਅਦ ਵਿਜੇ ਕੁਮਾਰ ਉਰਫ ਬੰਟੀ ਵਾਸੀ ਗਾਂਧੀ ਕੈਂਪ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਟੀ ਰੇਲਵੇ ਸਟੇਸ਼ਨ ਦੀ ਸਫਾਈ ਵਿਵਸਥਾ ਨੂੰ ਦੇਖ ਕੇ ਰੇਲਵੇ ਅਧਿਕਾਰੀ ਭੜਕੇ
NEXT STORY