ਪਠਾਨਕੋਟ(ਸ਼ਾਰਦਾ)- 76 ਦਿਨ ਬਾਅਦ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ’ਚ ਧਰੁਵ ਹੈਲੀਕਾਪਟਰ ਦੇ ਕ੍ਰੈਸ਼ ਹੋਣ ਨਾਲ ਡੁੱਬੇ ਕੈਪਟਨ ਜੈਯੰਤ ਜੋਸ਼ੀ ਦੀ ਲਾਸ਼ ਬਰਾਮਦ ਹੋ ਗਈ। ਆਰ. ਓ. ਬੀ. (ਪਨਡੁਬੀਨੁਮਾ ਯੰਤਰ) ਦੀ ਸਹਾਇਤਾ ਨਾਲ ਫੌਜ ਦੇ ਮਾਹਿਰ ਗੋਤਾਖੋਰ ਕੈਪਟਨ ਜੈਯੰਤ ਜੋਸ਼ੀ ਦੀ ਮ੍ਰਿਤਕਦੇਹ ਨੂੰ ਲੱਭਣ ’ਚ ਲੱਗੇ ਹੋਏ ਸਨ ਅਤੇ ਉਨ੍ਹਾਂ ਨੂੰ ਅੰਤ ਅੱਜ ਕਾਮਯਾਬੀ ਮਿਲ ਗਈ।
ਇਹ ਵੀ ਪੜ੍ਹੋ- ਸਿੰਘੂ ਬਾਰਡਰ ਕਤਲ ਕਾਂਡ ਦੀ ਹੋਵੇ CBI ਜਾਂਚ: ਮਾਇਆਵਤੀ
ਆਖਰਕਾਰ ਮਾਹਿਰ ਗੋਤਾਖੋਰਾਂ ਨੇ ਬੀਤੀ 3 ਅਗਸਤ ਨੂੰ ਕ੍ਰੈਸ਼ ਹੋਏ ਹੈਲੀਕਾਪਟਰ ਦੇ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ’ਚ ਜੇ. ਐਂਡ. ਕੇ. ਦੇ ਪਿੰਡ ਪੁਰਥੂ ਦੇ ਨਜ਼ਦਕੀ ਡਿੱਗਣ ਨਾਲ ਹੈਲੀਕਾਪਟਰ ’ਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਸੀ, ਉਥੇ ਹੀ 3 ਅਗਸਤ ਤੋਂ ਲਗਾਤਾਰ ਝੀਲ ’ਚ ਡੁੱਬ ਚੁੱਕੇ ਪਾਇਲਟਾਂ, ਜਿਨ੍ਹਾਂ ’ਚੋਂ ਲੈਫ਼ਟੀਨੈਂਟ ਕਰਨਲ ਏ. ਐੱਸ. ਬਾਠ ਅਤੇ ਕੈਪਟਨ ਜੈਯੰਤ ਜੋਸ਼ੀ ਸ਼ਾਮਲ ਸਨ, ਨੂੰ ਲੱਭਣ ’ਚ ਸਫਲਤਾ ਪ੍ਰਾਪਤ ਕੀਤੀ। ਉਥੇ ਹੀ ਫੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੌਜ ਦੇ ਉਕਤ ਅਧਿਕਾਰੀਆਂ ਵੱਲੋਂ ਲਗਾਤਾਰ ਸਟਿੱਮਰਾਂ ਅਤੇ ਹੋਰ ਮਸ਼ੀਨਰੀ ਦੇ ਸਹਿਯੋਗ ਨਾਲ ਲਾਪਤਾ ਪਾਇਲਟਾਂ ਨੂੰ ਲੱਭਿਆ ਗਿਆ, ਜਿਸ ਤਹਿਤ 16 ਅਗਸਤ ਨੂੰ ਲੈਫ਼ਟੀਨੈਂਟ ਕਰਨਲ ਏ. ਐੱਸ. ਬਾਠ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ- CM ਚੰਨੀ ਤੇ ਸਿੱਧੂ ਵਿਚਾਲੇ ਰਾਜ ਭਵਨ 'ਚ ਮੀਟਿੰਗ, ਕੀ ਦੂਰ ਹੋਵੇਗੀ ਸਿੱਧੂ ਦੀ ਨਾਰਾਜ਼ਗੀ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਪੂਰਾ ਵਿਸ਼ਵਾਸ ਹੋ ਗਿਆ ਸੀ ਕਿ ਦੂਸਰੇ ਪਾਇਲਟ ਕੈਪਟਨ ਜੈਯੰਤ ਜੋਸ਼ੀ ਦੀ ਲਾਸ਼ ਵੀ ਉਥੇ ਹੀ ਚਿੱਕੜ ’ਚ ਪਈ ਹੋਵੇਗੀ, ਜਿਸਦੇ ਲਈ ਫੌਜ ਨੇ ਲਗਾਤਾਰ ਯਤਨ ਜਾਰੀ ਰੱਖੇ, ਉਦੋਂ ਫੌਜ ਨੇ ਆਪਣੇ ਦੂਸਰੇ ਲਾਪਤਾ ਪਾਇਲਟ ਕੈਪਟਨ ਜੈਯੰਤ ਜੋਸ਼ੀ ਦੀ ਲਾਸ਼ ਨੂੰ ਕੱਢ ਲਿਆ ਹੈ। ਇਸ ਪੂਰੇ ਆਪ੍ਰੇਸ਼ਨ ’ਚ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਫੌਜ ਦੇ ਅਧਿਕਾਰੀਆਂ ਨੇ ਡੈਮ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ।
ਭਾਰਤ ਤੇ ਪਾਕਿ ਵਿਚਾਲੇ ਤਣਾਅ ਨਾਲ ਦੋਵਾਂ ਦੇਸ਼ਾਂ ’ਚ ਵਧਦੀ ਰਹੇਗੀ ਗੁਰਬਤ : ਪਰਗਟ ਸਿੰਘ
NEXT STORY