ਗੁਰਦਾਸਪੁਰ (ਸਰਬਜੀਤ)- ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਪੰਜਾਬ ਦੇ ਪੱਤਰ ਨੰਬਰ ਐੱਸ. ਪੀ. ਡੀ. (ਪੀ. ਡੀ. ਬੀ-2021 ਮਿਤੀ 20/8/2021) ਤਹਿਤ ਅਧਿਆਪਕਾਂ ਦੀਆਂ ਬਦਲੀਆਂ ਹੋਣ ਅਤੇ ਉਨ੍ਹਾਂ ਰਲੀਵ ਕਰਨ ਸਬੰਧੀ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤਾਂ ਕੀਤੀਆਂ ਹਨ ਕਿ ਵਿਭਾਗ ਵੱਲੋਂ 3704, 3582, 6060 (ਕੇਵਲ ਪਰਖ ਸਮੇਂ ਅਧੀਨ) ਅਧਿਆਪਕਾਂ ਦੀ ਬਦਲੀਆਂ ਦਾ ਮੌਕਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਭਾਜਪਾ ਆਗੂ RP ਸਿੰਘ ਦੀ ਕੈਪਟਨ ਨੂੰ ਸਲਾਹ, ਕਿਹਾ- ਸਿੱਧੂ ਦੇ ਸਲਾਹਕਾਰ 'ਤੇ ਹੋਵੇ ਪਰਚਾ ਦਰਜ
ਇਹ ਅਧਿਆਪਕ ਬਾਰਡਰ ਏਰੀਏ ’ਚ ਤਾਇਨਾਤ ਹਨ। ਇਨ੍ਹਾਂ ’ਚੋਂ ਕਾਫੀ ਦੀਆਂ ਬਦਲੀਆਂ ਹੋ ਚੁੱਕੀਆ ਹਨ ਪਰ ਇਨ੍ਹਾਂ ਅਧਿਆਪਕਾਂ ਦੀ ਥਾਂ ਹੁਣ 2392 ਅਧਿਆਪਕ ਤਾਇਨਾਤ ਕੀਤੇ ਜਾਣੇ ਹਨ। ਇਸ ਲਈ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਉਕਤ ਅਧਿਆਪਕਾਂ ਦੀ ਬਦਲੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਲੀਵ ਨਾ ਕੀਤੀ ਜਾਵੇ। ਜਦੋਂ ਤੱਕ ਉਨ੍ਹਾਂ ਦੀ ਥਾਂ ਆਉਣ ਵਾਲਾ ਅਧਿਆਪਕ ਜੁਆਇੰਨ ਨਹੀਂ ਕਰ ਲੈਂਦਾ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ।
ਵਿਧਾਨ ਸਭਾ ਇਜਲਾਸ ਦੌਰਾਨ ਖੇਤੀਬਾੜੀ ਨੂੰ ਸਮਰਪਿਤ ਹੋਣ ਘੱਟੋ-ਘੱਟ 2 ਦਿਨ : ਚੀਮਾ
NEXT STORY