ਚੰਡੀਗੜ੍ਹ (ਬਿਊਰੋ) - ''ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੂਰਦਰਸ਼ੀ ਮਾਰਗਦਰਸ਼ਨ ਸਦਕਾ ਸੂਬੇ ਦੇ ਸਿੱਖਿਆ ਢਾਂਚੇ ਵਿਚ ਵਿਆਪਕ ਗੁਣਵੱਤਾ ਭਰਪੂਰ ਸੁਧਾਰ ਲਈ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਅਗਾਂਹ ਵੀ ਇਨ੍ਹਾਂ ਪੇਸ਼ਕਦਮੀਆਂ ਨੂੰ ਇਸੇ ਰਫ਼ਤਾਰ ਨਾਲ ਜਾਰੀ ਰੱਖਣ ਲਈ ਸਰਕਾਰ ਵਚਨਬੱਧ ਹੈ।'' ਇਹ ਵਿਚਾਰ ਅੱਜ ਨਵੀਂ ਦਿੱਲੀ ਵਿਖੇ ਦੋ ਦਿਨਾ 65ਵੀਂ 'ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ' (ਕੈਬ) ਮੀਟਿੰਗ ਦੇ ਆਖ਼ਰੀ ਦਿਨ ਪੰਜਾਬ ਦੀ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਪ੍ਰਗਟਾਏ।
ਇਸ ਮੌਕੇ ਸ਼੍ਰੀਮਤੀ ਅਰੁਣਾ ਚੌਧਰੀ ਨੇ ਦੱਸਿਆ ਕਿ ਸਕੂਲੀ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਅਹਿਮ ਪ੍ਰਾਪਤੀ ਰਹੀ ਹੈ 14 ਨਵੰਬਰ 2017 ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਸ਼ੁਰੂ ਕੀਤਾ ਜਾਣਾ, ਜਿਸ ਅਨੁਸਾਰ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ ਦਿੱਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਚੁੱਕੇ ਗਏ ਹੋਰ ਅਹਿਮ ਕਦਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਗਰਾਮ ਸਾਰੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਦਾ ਅੰਦਾਜ਼ਾ ਲਾ ਕੇ ਉਨ੍ਹਾਂ ਨੂੰ ਇਸੇ ਅਨੁਸਾਰ ਵੱਖ-ਵੱਖ ਵਰਗਾਂ ਵਿਚ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਪਾਠਕ੍ਰਮ ਅਤੇ ਪਾਠ ਪੁਸਤਕਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਬਦਲਦੇ ਸਮੇਂ ਅਨੁਸਾਰ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਮਿਲ ਸਕੇ। ਇਸ ਤੋਂ ਇਲਾਵਾ ਅਧਿਆਪਕ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਦੇ ਤਕਰੀਬਨ 70 ਹਜ਼ਾਰ ਮੁਲਾਜ਼ਮਾਂ ਦੇ ਸਾਲਾਨਾ ਤਰੱਕੀ (ਏ. ਸੀ. ਪੀ.) ਦੇ ਕੇਸ 31 ਅਗਸਤ 2017 ਤੱਕ ਪਾਸ ਕੀਤੇ ਗਏ, ਸਾਰੇ ਬਕਾਇਆ ਪ੍ਰੋਬੇਸ਼ਨ ਦੇ ਮਾਮਲੇ ਵੀ ਇਸੇ ਮਿਤੀ ਤੱਕ ਨਿਬੇੜ ਦਿੱਤੇ ਗਏ ਹਨ, ਸਬੰਧਤ ਸਕੂਲ ਮੁਖੀਆਂ ਤੇ ਹੋਰ ਇੰਚਾਰਜਾਂ ਨੂੰ ਸਮੂਹ ਸ਼ਕਤੀਆਂ ਦਿੱਤੀਆਂ ਗਈਆਂ ਤਾਂ ਜੋ ਅਧਿਆਪਕਾਂ ਦੀ ਦਫ਼ਤਰਾਂ ਵਿਚ ਖੱਜਲ-ਖੁਆਰੀ ਘੱਟ ਹੋ ਸਕੇ, ਤਰੱਕੀਆਂ ਸਬੰਧੀ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀਆਂ ਮੀਟਿੰਗਾਂ ਤਿਮਾਹੀ ਆਧਾਰ 'ਤੇ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਚੌਧਰੀ ਨੇ ਇਸ ਮੌਕੇ ਪੰਜਾਬ ਨਾਲ ਸਬੰਧਤ ਕੁੱਝ ਮੰਗਾਂ ਵੀ ਉਸਾਰੂ ਢੰਗ ਨਾਲ ਰੱਖਦੇ ਹੋਏ ਕਿਹਾ ਕਿ ਸੂਬੇ ਨੂੰ ਕੇਂਦਰ ਤੋਂ ਬਕਾਇਦਾ ਫੰਡ ਮਿਲਣ ਅਤੇ ਇਨ੍ਹਾਂ ਸਬੰਧੀ ਲਘੂ ਯੋਜਨਾਬੰਦੀ ਦਾ ਕਾਰਜਭਾਰ ਸੂਬਿਆਂ ਉਤੇ ਹੀ ਛੱਡਿਆ ਜਾਵੇ। ਸਿੱਖਿਆ ਮੰਤਰੀ ਨੇ ਮੰਗ ਕੀਤੀ ਕਿ ਸਰਵ ਸਿੱਖਿਆ ਅਭਿਆਨ/ਰਮਸਾ ਅਤੇ ਮਿੱਡ-ਡੇ-ਮੀਲ ਦੇ ਵਿੱਤੀ ਪੱਖਾਂ ਵਿਚ ਫੌਰੀ ਤੌਰ 'ਤੇ ਵਾਧਾ ਕਰਨ ਦੀ ਲੋੜ ਹੈ ਅਤੇ ਸਕੂਲਾਂ ਦੀ ਗ੍ਰਾਂਟ, ਸਾਂਭ-ਸੰਭਾਲ ਸਬੰਧੀ ਗ੍ਰਾਂਟ ਅਤੇ ਪਾਠ-ਪੁਸਤਕਾਂ ਤੇ ਵਰਦੀਆਂ ਸਬੰਧੀ ਗ੍ਰਾਂਟ ਵੀ ਮੌਜੂਦਾ ਦਰ ਤੋਂ ਦੁੱਗਣੀ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੇ ਸੂਬੇ ਇਨ੍ਹਾਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰ ਸਕਣ।
ਹੇਠਾਂ ਸ਼ਰਾਬ ਦਾ ਠੇਕਾ, ਛੱਤ 'ਤੇ ਪਿਲਾਈ ਜਾ ਰਹੀ ਸ਼ਰੇਆਮ ਸ਼ਰਾਬ
NEXT STORY