ਖਡੂਰ ਸਾਹਿਬ, (ਖਹਿਰਾ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੁੜੀਵਲਾਹ ਦੇ ਇਕ ਕਿਸਾਨ ਨੇ ਨਜ਼ਦੀਕੀ ਪਿੰਡ ਮੱਲਾ ਦੇ ਕੁਝ ਵਿਅਕਤੀਆਂ ਉਪਰ ਕਣਕ ਬੀਜੀ ਹੋਈ ਜ਼ਮੀਨ ਨੂੰ ਜਬਰੀ ਵਾਹ ਕੇ ਹੜੱਪਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜਵਾਹਰ ਸਿੰਘ ਪੁੱਤਰ ਨੌਰੰਗ ਸਿੰਘ ਵਾਸੀ ਕੁੜੀਵਲਾਹ ਨੇ ਦੱਸਿਆ ਕਿ ਸਾਡੀ ਪਿੰਡ ਮੱਲਾਂ ਵਿਖੇ ਕਰੀਬ 9 ਕਨਾਲ 10 ਮਰਲੇ ਵਾਹੀਯੋਗ ਜ਼ਮੀਨ ਹੈ, ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਵਾਹੁੰਦੇ ਆ ਰਹੇ ਹਾਂ ਜਿਸਦੀ ਮਾਲਕੀ ਦੇ ਸਾਰੇ ਕਾਗਜ਼ਾਤ ਵੀ ਸਾਡੇ ਕੋਲ ਮੌਜੂਦ ਹਨ। ਲੋੜੀਂਦੇ ਦਸਤਾਵੇਜ਼ ਵਿਖਾਉਂਦਿਆਂ ਕਿਸਾਨ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਮੱਲਾਂ ਦੇ ਹੀ ਕੁਝ ਵਿਅਕਤੀਆਂ ਨੇ ਮੇਰੀ ਕਣਕ ਬੀਜੀ ਹੋਈ ਸਾਰੀ ਜ਼ਮੀਨ ਨੂੰ ਵਾਹ ਕੇ ਉਸ 'ਤੇ ਨਜਾਇਜ਼ ਤੌਰ 'ਤੇ ਕਬਜ਼ਾ ਕਰ ਲਿਆ ਹੈ, ਜਿਸ ਨੂੰ ਰੋਕਣ 'ਤੇ ਵਿਰੋਧੀ ਧਿਰ ਦੇ ਲੋਕ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਧੱਕੇਸ਼ਾਹੀ ਸਬੰਧੀ ਅੱਜ ਥਾਣਾ ਵੈਰੋਵਾਲ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਚੁੱਕੇ ਹਾਂ ਪਰ ਸਾਨੂੰ ਬਣਦਾ ਇਨਸਾਫ ਨਹੀਂ ਮਿਲ ਰਿਹਾ।
ਇਸ ਮਾਮਲੇ ਸਬੰਧੀ ਜਦੋਂ ਥਾਣਾ ਵੈਰੋਵਾਲ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਮੱਲਾਂ ਵਿਖੇ ਸਥਿਤ ਉਕਤ ਜ਼ਮੀਨ 'ਤੇ ਦੋਵੇਂ ਧਿਰਾਂ ਆਪੋ-ਆਪਣੀ ਮਾਲਕੀ ਜਤਾ ਰਹੀਆਂ ਹਨ, ਜਿਸ ਦਾ ਹੱਲ ਕਰਨ ਲਈ ਅਸੀਂ ਦੋਵੇਂ ਪਾਰਟੀਆਂ ਨੂੰ ਥਾਣੇ ਵਿਚ ਬੁਲਾਇਆ ਹੈ, ਜਿਸ ਉਪਰੰਤ ਦੋਵਾਂ ਧਿਰਾਂ ਦੇ ਮਾਲਕੀ ਸਬੰਧੀ ਕਾਗਜ਼ਾਤ ਦੇਖ ਕੇ ਹੀ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।
ਨਵਜੋਤ ਸਿੱਧੂ ਕੋਲੋਂ ਨਹੀਂ ਡਰਦਾ ਨਿਗਮ ਦਾ ਬਿਲਡਿੰਗ ਵਿਭਾਗ!
NEXT STORY