ਜਲੰਧਰ, (ਖੁਰਾਣਾ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਕਾਫੀ ਤੇਜ਼ ਤਰਾਰ ਮੰਨੇ ਜਾਂਦੇ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੇ ਪੰਜਾਬ ਦੇ ਸਾਰੇ ਨਿਗਮਾਂ ਤੇ ਇੰਪਰੂਵਮੈਂਟ ਟਰੱਸਟਾਂ ਵਿਚ ਦਹਿਸ਼ਤ ਮਚਾਈ ਹੋਈ ਹੈ। ਸ਼੍ਰੀ ਸਿੱਧੂ ਨੇ ਪਿਛਲੇ ਸਮੇਂ ਦੌਰਾਨ ਨਿਗਮ ਦੇ ਕਈ ਅਹੁਦੇਦਾਰਾਂ ਨੂੰ ਸਸਪੈਂਡ, ਬਰਖਾਸਤ ਤੇ ਡਿਮੋਟ ਤੱਕ ਕੀਤਾ ਹੈ, ਜਿਸ ਕਾਰਨ ਜ਼ਿਆਦਾਤਰ ਨਿਗਮ ਅਧਿਕਾਰੀ ਸ਼੍ਰੀ ਸਿੱਧੂ ਦੇ ਨਾਂ ਤੋਂ ਹੀ ਭੈਅ ਖਾਂਦੇ ਹਨ ਪਰ ਜਲੰਧਰ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਇਕ ਅਜਿਹਾ ਵਿਭਾਗ ਹੈ, ਜੋ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਜ਼ਰਾ ਵੀ ਨਹੀਂ ਡਰਦਾ।
ਖਾਸ ਗੱਲ ਇਹ ਹੈ ਕਿ ਸ਼੍ਰੀ ਸਿੱਧੂ ਨੇ ਅਜੇ ਕੱਲ ਹੀ ਨਗਰ ਨਿਗਮਾਂ ਦੇ ਬਿਲਡਿੰਗ ਵਿਭਾਗ ਨਾਲ ਸਬੰਧਤ ਇਕ ਵੱਡੇ ਅਧਿਕਾਰੀ ਨੂੰ ਬਰਖਾਸਤ ਤੇ ਕੁਝ ਨੂੰ ਡਿਮੋਟ ਕਰਨ ਤੋਂ ਇਲਾਵਾ ਕਈਆਂ ਦੀਆਂ ਪੈਨਸ਼ਨ ਵਿਚ ਕਟੌਤੀ ਦੇ ਹੁਕਮ ਦਿੱਤੇ ਹਨ। ਅਜਿਹੇ ਵਿਚ ਬਿਲਡਿੰਗ ਵਿਭਾਗ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ ਪਰ ਫਿਰ ਵੀ ਕਈ ਅਧਿਕਾਰੀ ਪਹਿਲਾਂ ਵਾਂਗ ਆਪਣੀ ਮਨਮਰਜ਼ੀ ਕਰ ਰਹੇ ਹਨ। ਇਸ ਦੀ ਤਾਜ਼ੀ ਮਿਸਾਲ ਬਸਤੀ ਨੌ ਇਲਾਕੇ ਵਿਚ ਸਥਿਤ ਕੇ. ਜੀ. ਐੱਸ. ਪੈਲੇਸ ਦੇ ਨਾਲ ਬਣ ਰਹੀ ਨਾਜਾਇਜ਼ ਮਾਰਕੀਟ ਨੂੰ ਦੇਖਣ ਤੋਂ ਮਿਲਦੀ ਹੈ, ਜਿਸ ਬਾਰੇ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਬਿਲਡਿੰਗ ਵਿਭਾਗ ਦੇ ਅਧਿਕਾਰੀ ਉਸ ਨੂੰ ਬਣਨ ਦੇ ਰਹੇ ਹਨ। ਇਹ ਨਾਜਾਇਜ਼ ਮਾਰਕੀਟ ਕੇ. ਜੀ. ਐੱਸ. ਪੈਲੇਸ ਦੇ ਗੇਟ ਦੇ ਬਿਲਕੁਲ ਸਾਹਮਣੇ ਬਣ ਰਹੀ ਹੈ, ਜੋ ਨਿਜ਼ਾਤਮ ਨਗਰ ਦੀ ਗਲੀ ਵਿਚ ਖੁੱਲ੍ਹਦੀ ਹੈ।
ਨਿਜ਼ਾਤਮ ਵੈੱਲਫੇਅਰ ਸੁਸਾਇਟੀ ਵਲੋਂ ਇਸ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਹੁਣ ਨਗਰ ਨਿਗਮ ਕਮਿਸ਼ਨਰ ਨੂੰ ਭੇਜੀ ਗਈ ਹੈ। ਸੁਸਾਇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਨਾਜਾਇਜ਼ ਉਸਾਰੀ ਬਾਰੇ ਕੱਲ ਇਕ ਸ਼ਿਕਾਇਤ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਰੁਪਿੰਦਰ ਸਿੰਘ ਟਿਵਾਣਾ ਕੋਲ ਕੀਤੀ ਗਈ ਸੀ ਪਰ ਉਨ੍ਹਾਂ ਨੇ ਸ਼ਿਕਾਇਤਕਰਤਾ ਬਾਰੇ ਬਿਲਡਿੰਗ ਮਾਲਕ ਨੂੰ ਦੱਸ ਦਿੱਤਾ, ਜੋ ਹੁਣ ਦਬਾਅ ਬਣਾ ਰਿਹਾ ਹੈ।
ਸੁਸਾਇਟੀ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਰਿਹਾਇਸ਼ੀ ਕਾਲੋਨੀ ਵਿਚ ਪਹਿਲਾਂ ਹੀ ਟਰਾਂਸਪੋਰਟ ਕੰਪਨੀ ਚੱਲ ਰਹੀ ਹੈ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੁੰਦੇ ਹਨ। ਹੁਣ ਰਿਹਾਇਸ਼ੀ ਪਲਾਟ 'ਤੇ 10-12 ਦੁਕਾਨਾਂ ਬਣ ਜਾਣ ਨਾਲ ਮੁਹੱਲੇ ਵਿਚ ਪਾਰਕਿੰਗ ਤੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਣਗੀਆਂ। ਸੁਸਾਇਟੀ ਨੇ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਮਾਰਕੀਟ ਦੀ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ, ਨਹੀਂ ਤਾਂ ਨਵਜੋਤ ਸਿੱਧੂ ਨੂੰ ਮਿਲ ਕੇ ਇਸ ਉਸਾਰੀ ਨੂੰ ਸਰਪ੍ਰਸਤੀ ਦੇਣ ਵਾਲੇ ਬਿਲਡਿੰਗ ਇੰਸਪੈਕਟਰ ਤੇ ਹੋਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ।
ਕਿਸਾਨਾਂ ਨੇ ਲਾਇਆ ਬੀ. ਐੱਸ. ਐੱਫ. ਵਿਰੁੱਧ ਧਰਨਾ
NEXT STORY