ਸ੍ਰੀ ਮੁਕਤਸਰ ਸਾਹਿਬ, (ਰਿਣੀ, ਪਵਨ, ਖੁਰਾਣਾ)- ਹਲਕੇ ਵਿਚ ਛਿਟਪੁੱਟ ਘਟਨਾਵਾਂ ਨੂੰ ਲੈ ਕੇ ਨਗਰ ਕੌਂਸਲ ਚੋਣਾਂ ਸੰਪੰਨ ਹੋ ਗਈਆਂ। ਹਾਲਾਂਕਿ ਸ੍ਰੀ ਮੁਕਤਸਰ ਸਾਹਿਬ ’ਚ ਸ਼ਾਮ 6 ਵਜੇ ਤੱਕ 67 ਫੀਸਦੀ ਪੋਲਿੰਗ ਹੋ ਚੁੱਕੀ ਸੀ। ਜਦਕਿ ਅਜੇ ਤੱਕ ਕਈ ਵਾਰਡ ਵਿਚ ਪੋਲਿੰਗ ਬੂਥ ਦੇ ਅੰਦਰ ਜਮ੍ਹਾ ਲੋਕਾਂ ਦੀ ਵੋਟਿੰਗ ਚੱਲ ਰਹੀ ਸੀ। ਲੋਕਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ। ਸਵੇਰੇ 8 ਵਜੇ ਤੋਂ ਹੀ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਲੋਕਾਂ ਨੇ ਅਮਨ ਅਮਾਨ ਰੱਖਦੇ ਹੋਏ ਵੋਟਾਂ ਪਾਈਆਂ, ਸਵੇਰੇ ਠੰਡ ਦੇ ਮੌਸਮ 'ਤੇ ਲੋਕਾਂ ਦਾ ਉਤਸ਼ਾਹ ਭਾਰੀ ਪਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਹੋਏ ਸਨ ਹਰ ਪੋਲਿੰਗ ਬੂਥ ਦੇ ਬਾਹਰ ਪੁਲਸ ਕਰਮਚਾਰੀ ਤਾਇਨਾਤ ਸਨ।
ਪੋਲਿੰਗ ਬੂਥ ਦੇ ਅੰਦਰ ਜਾਣ ਵਾਲੇ ਹਰ ਵੋਟਰ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਉਸਦਾ ਬੁਖਾਰ ਵੀ ਚੈੱਕ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਬਣਾਈਆਂ ਗਈਆਂ ਪੁਲਸ ਟੁਕੜੀਆਂ ਨੇ ਵੀ ਗਸ਼ਤ ਕਰਦੇ ਹੋਏ ਸਾਰੇ ਜਗ੍ਹਾ ਨਜ਼ਰ ਰੱਖੀ ਅਤੇ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਡੀ. ਸੀ. ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਕੀਤੇ ਵੀ ਬੂਥ ਕੈਪਚਰਿੰਗ ਨਹੀਂ ਹੋਈ ਅਤੇ ਅਮਨ ਅਮਾਨ ਨਾਲ ਵੋਟਾਂ ਪਈਆਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ। ਦੂਜੇ ਪਾਸੇ ਐੱਸ. ਐੱਸ. ਪੀ. ਡੀ. ਸੁਡਰਵਿਲੀ ਨੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੁਲਸ ਦਾ ਸਾਥ ਦਿੰਦੇ ਹੋਏ ਅਮਨ ਅਮਾਨ ਨਾਲ ਵੋਟਾ ਪਾਈਆਂ ਅਤੇ ਪੁਲਸ ਦਾ ਪੂਰਾ ਸਾਥ ਦਿੱਤਾ।
ਅਮਨ-ਅਮਾਨ ਨਾਲ ਜ਼ਿਲ੍ਹਾ ਮਾਨਸਾ 'ਚ ਹੋਈਆਂ ਚੋਣਾਂ, ਪ੍ਰਸ਼ਾਸ਼ਨ ਨੇ ਕੀਤਾ ਧੰਨਵਾਦ
NEXT STORY