ਲੁਧਿਆਣਾ (ਹਿਤੇਸ਼) : ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬਣਾਈ ਗਈ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨੂੰ ਲੈ ਕੇ ਜਾਂਚ ਸ਼ੁਰੂ ਹੋਣ ਤੋਂ ਬਾਅਦ ਨਗਰ ਨਿਗਮ ਦੀ ਫਾਈਲ ਗੁੰਮ ਹੋ ਗਈ ਹੈ, ਜਿਸ ਨੂੰ ਲੈ ਕੇ ਕੋਰਟ ਵੱਲੋਂ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇੱਥੇ ਦੱਸਣਯੋਗ ਹੈ ਕਿ ਗਿੱਲ ਰੋਡ ’ਤੇ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਵਜ੍ਹਾ ਨਾਲ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਇਕ ਦੁਕਾਨਦਾਰ ਨੇ ਕੋਰਟ ’ਚ ਕੇਸ ਕੀਤਾ ਗਿਆ ਹੈ ਕਿ ਕਿਸੇ ਹੋਰ ਦੁਕਾਨਦਾਰ ਨੂੰ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ’ਚ ਇਕ ਦੁਕਾਨ ਹੋਣ ਦੇ ਬਾਵਜੂਦ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ 2 ਦੁਕਾਨਾਂ ਦੇ ਦਿੱਤੀਆਂ ਹਨ।
ਇਹ ਵੀ ਪੜ੍ਹੋ : ਦੱਖਣੀ ਭਾਰਤ 'ਚ ਹੜ੍ਹ ਨੇ ਮਚਾਈ ਤਬਾਹੀ, PM ਮੋਦੀ ਨੇ ਤੇਲੰਗਾਨਾ-ਆਂਧਰਾ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
ਇਸ ਮਾਮਲੇ ’ਚ ਕੋਰਟ ਵੱਲੋਂ ਵਿਜੀਲੈਂਸ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਆਧਾਰ ’ਤੇ ਇਨਕੁਆਰੀ ਸ਼ੁਰੂ ਹੋਣ ਦੇ ਨਾਲ ਹੀ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨਾਲ ਸਬੰਧਤ ਫਾਈਲ ਗੁੰਮ ਹੋ ਗਈ ਹੈ। ਇਹ ਖੁਲਾਸਾ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਸਰਕੂਲਰ ਤੋਂ ਹੋਇਆ ਹੈ, ਜਿਸ ਮੁਤਾਬਕ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਕੂਟਰ ਮਾਰਕੀਟ ’ਚ ਦੁਕਾਨਾਂ ਦੀ ਅਲਾਟਮੈਂਟ ਨਾਲ ਸਬੰਧਤ ਫਾਈਲ ਦੀ ਮੂਵਮੈਂਟ ਚੈੱਕ ਕਰਨ ਲਈ ਬਿਲਡਿੰਗ ਅਤੇ ਤਹਿਬਾਜ਼ਾਰੀ ਬ੍ਰਾਂਚ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਕਿਉਂਕਿ ਕੋਰਟ ਨੇ 3 ਸਤੰਬਰ ਤੱਕ ਵਿਜੀਲੈਂਸ ਦੇ ਸਾਹਮਣੇ ਫਾਈਲ ਪੇਸ਼ ਨਾ ਕਰਨ ਦੀ ਸੂਰਤ ’ਚ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੀ ਫਾਈਲ ਦੀ ਆਖਰੀ ਮੂਵਮੈਂਟ ਵਾਲੀ ਬ੍ਰਾਂਚ ਦੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਚਿਤਾਵਨੀ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ।
ਵਿਜੀਲੈਂਸ ਦੇ ਸਾਹਮਣੇ ਹੋਵੇਗੀ ਕਮੇਟੀ ’ਚ ਸ਼ਾਮਲ ਸਾਬਕਾ ਕੌਂਸਲਰਾਂ ਤੋਂ ਲੈ ਕੇ ਅਫਸਰਾਂ ਦੀ ਪੇਸ਼ੀ
ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਵੱਲੋਂ ਪਹਿਲਾਂ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ਦੀਆਂ ਦੁਕਾਨਾਂ ਦੇ ਸਰਵੇ ਤੋਂ ਲੈ ਕੇ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬਣਾਈ ਗਈ ਸਕੂਟਰ ਮਾਰਕੀਟ ਦੀ ਅਲਾਟਮੈਂਟ ਨੂੰ ਲੈ ਕੇ ਹੁਣ ਤੱਕ ਨਗਰ ਨਿਗਮ ਵੱਲੋਂ ਫੋਟੋ ਕਾਪੀ ਦੇ ਰੂਪ ’ਚ ਮੁਹੱਈਆ ਕਰਵਾਏ ਗਏ ਰਿਕਾਰਡ ਨੂੰ ਆਧਾਰ ਬਣਾਇਆ ਗਿਆ ਹੈ। ਇਸ ਵਿਚ ਦੁਕਾਨਾਂ ਦੀ ਅਲਾਟਮੈਂਟ ਲਈ ਜਨਰਲ ਹਾਊਸ ਦੀ ਮੀਟਿੰਗ ’ਚ ਪਾਸ ਕੀਤੇ ਗਏ ਪ੍ਰਸਤਾਵ ਤਹਿਤ ਬਣਾਈ ਗਈ ਕਮੇਟੀ ਦੇ ਮੈਂਬਰਾਂ ਦੀ ਵਿਜੀਲੈਂਸ ਦੇ ਸਾਹਮਣੇ ਹੋਵੇਗੀ, ਇਨ੍ਹਾਂ ’ਚ ਤਹਿਬਾਜ਼ਾਰੀ ਬ੍ਰਾਂਚ ਦੇ ਅਫਸਰਾਂ ਤੋਂ ਲੈ ਕੇ ਸਾਬਕਾ ਕੌਂਸਲਰਾਂ ਤੱਕ ਦੇ ਨਾਂ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਸਿਟੀ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰਾਂ ’ਤੇ ਸੀਨੀਅਰ ਅਧਿਕਾਰੀਆਂ ਨੇ ਕੀਤੀ ‘ਸਰਪ੍ਰਾਈਜ਼ ਚੈਕਿੰਗ’
NEXT STORY