ਟਾਂਡਾ ਉੜਮੁੜ, (ਗੁਪਤਾ)- ਫਿਲਮ '3 ਦੇਵ' ਨਿਰਮਾਤਾ ਅੰਕੁਸ਼ ਭੱਟ ਵੱਲੋਂ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਕਰਨ ਅਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੋਸ ਵਜੋਂ ਸ਼ਿਵ ਸੈਨਾ (ਹਿੰਦੋਸਤਾਨ) ਦੇ ਪੰਜਾਬ ਉਪ ਪ੍ਰਧਾਨ ਮਿੱਕੀ ਪੰਡਿਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਿਵ ਸੈਨਾ ਦੇ ਦੋਆਬਾ ਪ੍ਰਧਾਨ ਰਾਹੁਲ ਖੰਨਾ, ਜ਼ਿਲਾ ਯੂਥ ਪ੍ਰਧਾਨ ਸ਼ਿਵਮ ਵੈਦ, ਜ਼ਿਲਾ ਚੇਅਰਮੈਨ ਵਿਕਾਸ ਜਸਰਾ ਅਤੇ ਟਾਂਡਾ ਸਿਟੀ ਪ੍ਰਧਾਨ ਵਿਵੇਕ ਵਿਜਨ ਦੀ ਅਗਵਾਈ 'ਚ ਸੈਂਕੜੇ ਵਰਕਰਾਂ ਨੇ ਸਿਨੇਮਾ ਚੌਕ ਟਾਂਡਾ ਵਿਖੇ ਨਾਅਰੇਬਾਜ਼ੀ ਕਰਦਿਆਂ ਉਸ ਦਾ ਪੁਤਲਾ ਫੂਕਿਆ।
ਰਾਹੁਲ ਖੰਨਾ ਅਤੇ ਸ਼ਿਵਮ ਵੈਦ ਨੇ ਕਿਹਾ ਕਿ ਫ਼ਿਲਮ ਨਿਰਮਾਤਾ ਅੰਕੁਸ਼ ਭੱਟ ਨੇ ਆਪਣੀ ਫ਼ਿਲਮ '3 ਦੇਵ' 'ਚ ਹਿੰਦੂ ਦੇਵੀ- ਦੇਵਤਿਆਂ ਦਾ ਕਈ ਤਰ੍ਹਾਂ ਨਾਲ ਅਪਮਾਨ ਕੀਤਾ ਹੈ, ਜਿਸ ਨੂੰ ਹਿੰਦੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ (ਹਿੰਦੋਸਤਾਨ) ਹਰ ਧਰਮ ਦਾ ਆਦਰ-ਸਤਿਕਾਰ ਕਰਦੀ ਹੈ ਪਰ ਜੇਕਰ ਕੋਈ ਵਿਅਕਤੀ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰੇਗਾ ਤਾਂ ਉਸ ਨੂੰ ਸ਼ਿਵ ਸੈਨਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਉਸ ਖਿਲਾਫ਼ ਕਾਰਵਾਈ ਕਰੇਗੀ।
ਵਿਕਾਸ ਜਸਰਾ, ਮਿਥਲੇਸ਼ ਗਰਗ, ਆਕਾਸ਼ ਰਾਣਾ ਅਤੇ ਵਿਵੇਕ ਵਿਜਨ ਨੇ ਕਿਹਾ ਕਿ ਹਿੰਦੂਆਂ ਦੇ ਦੇਵੀ-ਦੇਵਤਿਆਂ ਨਾਲ ਸਬੰਧਤ ਕੋਈ ਨਿਰਮਾਤਾ ਧਾਰਮਕ ਫ਼ਿਲਮ ਬਣਾਉਂਦਾ ਹੈ ਤਾਂ ਕਿਸੇ ਵੀ ਹਿੰਦੂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਅੰਕੁਸ਼ ਭੱਟ ਵਾਂਗ '3 ਦੇਵ' ਜਿਹੀਆਂ ਫ਼ਿਲਮਾਂ ਬਣਾ ਕੇ ਹਿੰਦੂ ਧਰਮ ਨਾਲ ਖਿਲਵਾੜ ਕਰੇਗਾ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੰਕੁਸ਼ ਭੱਟ ਅਤੇ ਹਿੰਦੂਆਂ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲੇ ਕਲਾਕਾਰਾਂ ਖਿਲਾਫ਼ ਪੁਲਸ ਪ੍ਰਸ਼ਾਸਨ ਨੇ ਕੇਸ ਦਰਜ ਨਾ ਕੀਤਾ ਤਾਂ ਸ਼ਿਵ ਸੈਨਾ (ਹਿੰਦੋਸਤਾਨ) ਰੋਸ ਮੁਜ਼ਾਹਰੇ ਕਰ ਕੇ ਸੜਕਾਂ 'ਤੇ ਜਾਮ ਲਾਏਗੀ।
ਸ਼ਿਵ ਸੈਨਾਂ ਵਰਕਰਾਂ ਨੇ ਪੰਜਾਬ ਦੇ ਸਾਰੇ ਸਿਨੇਮਾ ਮਾਲਕਾਂ ਨੂੰ ਉਕਤ ਫਿਲਮ ਨੂੰ ਆਪਣੇ ਸਿਨੇਮਿਆਂ 'ਚ ਨਾ ਚਲਾਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਫਿਲਮ ਲਾਉਣ 'ਤੇ ਹੋਈ ਕਿਸੇ ਵੀ ਅਣਹੋਣੀ ਘਟਨਾ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਸ਼ਿਵ ਸੈਨਾ ਵਰਕਰਾਂ ਅਤੇ ਆਗੂਆਂ ਨੇ ਅੰਕੁਸ਼ ਭੱਟ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦਾ ਪੁਤਲਾ ਵੀ ਸਾੜਿਆ।
ਇਸ ਮੌਕੇ ਜਿੰਦਰ ਬਣਿਆਲ, ਰਾਹੁਲ ਖੰਨਾ, ਵਿਕਾਸ ਰਾਣਾ, ਰਾਹੁਲ ਕਸ਼ਯਪ, ਤਰੁਣ ਵੈਦ, ਵਿੱਕੀ, ਸੁਧਾਂਸ਼ੂ ਮਲਹੋਤਰਾ, ਰਣਜੀਤ ਸਿੰਘ, ਟੋਨੀ ਰੜਾ, ਜੌਨੀ, ਕਾਲੂ, ਬੱਬੂ, ਸੋਨੂੰ, ਵਿਸ਼ਾਲ ਕਪੂਰ, ਰਾਜਾ ਪੀ. ਏ., ਬੌਬੀ, ਆਸ਼ੂ ਰਾਜਪੂਤ, ਰਾਜਾ ਗਿੱਲ ਆਦਿ ਹਾਜ਼ਰ ਸਨ।
150 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 3 ਕਾਬੂ
NEXT STORY