ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣ ਵਿਚ ਪਹਿਲੀ ਵਾਰ ਮੈਦਾਨ ਵਿਚ ਉੱਤਰੇ ‘ਇੰਡੀਆ’ ਗਠਜੋੜ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਚੋਣ ਵਿਚ ਭਾਜਪਾ ਦੇ ਮਨੋਜ ਸੋਨਕਰ ‘ਆਪ’ ਕਾਂਗਰਸ ਦੇ ‘ਇੰਡੀਆ’ ਗਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ ਚਾਰ ਵੋਟਾਂ ਨਾਲ ਹਰਾ ਕੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਮੇਅਰ ਚੋਣ ਲਈ ਸਾਂਸਦ ਅਤੇ 35 ਕੌਂਸਲਰਾਂ ਨੇ ਵੋਟ ਪਾਈ। ਜਿਸ ਵਿਚ ਭਾਜਪਾ ਦੇ ਮਨੋਜ ਨੂੰ 16 ਅਤੇ ‘ਆਪ-ਕਾਂਗਰਸ’ ਦੇ ਉਮੀਦਵਾਰ ਨੂੰ 12 ਵੋਟਾਂ ਮਿਲੀਆਂ, ਜਦਕਿ 8 ਵੋਟਾਂ ਕਾਊਂਟਿੰਗ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ। ਇਹ ਵੋਟਾਂ ਇਨਵੈਲਿਡ ਕਰਾਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਪਾਰਟੀ ਵਿਚਾਲੇ ਤਲਖ਼ੀ ਦੌਰਾਨ ਕਾਂਗਰਸ ਦੀ ਮੀਟਿੰਗ, ਨਹੀਂ ਪਹੁੰਚੇ ਨਵਜੋਤ ਸਿੱਧੂ
ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਜਪਾ ਅਤੇ ਵਿਰੋਧੀ ਧਿਰਾਂ ਦੇ I.N.D.I.A ਦਾ ਦੇਸ਼ਭਰ ਵਿਚੋਂ ਇਹ ਪਹਿਲਾ ਸਿੱਧਾ ਮੁਕਾਬਲਾ ਸੀ। ਜਿਸ ਨੂੰ ਜਿੱਤਣ ਵਿਚ ਭਾਜਪਾ ਕਾਮਯਾਬ ਰਹੀ ਹੈ ਅਤੇ ਇੰਡੀਆ ਗਠਜੋੜ ਨੂੰ ਪਹਿਲੀ ਚੋਣ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਈ. ਡੀ. ਦੀ ਰਡਾਰ ’ਤੇ
ਦੱਸਣਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਮੇਅਰ ਦਾ ਕਾਰਜਕਾਲ ਇਕ ਸਾਲ ਲਈ ਹੁੰਦਾ ਹੈ। ਨਿਗਮ ਦੇ ਮੌਜੂਦਾ ਮੇਅਰ ਦਾ ਕਾਰਜਕਾਲ ਇਸ ਮਹੀਨੇ 17 ਜਨਵਰੀ ਨੂੰ ਪੂਰਾ ਹੋ ਗਿਆ ਸੀ ਅਤੇ ਪ੍ਰਸ਼ਾਸਨ ਨੇ 18 ਨੂੰ ਨਵੇਂ ਮੇਅਰ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਮੇਅਰ ਦੀ ਚੋਣ ਤੋਂ ਪਹਿਲਾਂ ਨਿਗਮ ਭਵਨ ਵਿਤਚ ਹੋਏ ਸਿਆਸੀ ਹੰਗਾਮੇ ਨੂੰ ਲੈ ਕੇ ਪ੍ਰਸ਼ਾਸਨ ਨੇ 18 ਜਨਵਰੀ ਨੂੰ ਮੇਅਰ ਦੀ ਚੋਣ ਮੁਅੱਤਲ ਕਰ ਕੇ ਚੋਣ ਦੀ ਤਾਰੀਖ਼ 6 ਫਰਵਰੀ ਤੈਅ ਕੀਤੀ ਸੀ। ਇਸ ਫ਼ੈਸਲੇ ਖ਼ਿਲਾਫ਼ ‘ਆਪ’ ਵੱਲੋਂ ਹਾਈ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਮੇਅਰ ਦੀ ਚੋਣ 30 ਜਨਵਰੀ ਨੂੰ ਕਰਵਾਉਣ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਐਨਕਾਊਂਟਰ, ਖੇਤਾਂ ਵਿਚ ਗੈਂਗਸਟਰ ਨਾਲ ਹੋਇਆ ਮੁਕਾਬਲਾ, ਦੇਖੋ ਮੌਕੇ ਦੀ ਵੀਡੀਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਮੇਅਰ ਦੀ ਚੋਣ ਮਗਰੋਂ ਪੈ ਗਿਆ ਰੌਲਾ, ਵੀਡੀਓ 'ਚ ਦੇਖੋ ਕੀ ਬਣੇ ਹਾਲਾਤ
NEXT STORY